ਬਿਉਰੋ ਰਿਪੋਰਟ – ਰਾਜਸਥਾਨ (RAJASTHAN) ਦੇ ਅਜਮੇਰ ਵਿੱਚ 32 ਸਾਲ ਬਾਅਦ ਦੇਸ਼ ਦੇ ਸਭ ਤੋਂ ਵੱਡੇ ਸੈਕਸ ਸਕੈਂਡਰ (SEX SCAM) ਦੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਇਸ ਦੇ ਨਾਲ 5-5 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਾਲ 1992 ਵਿੱਚ 100 ਤੋਂ ਜ਼ਿਆਦਾ ਕਾਲਜ ਦੀਆਂ ਕੁੜੀਆਂ ਨਾਲ ਗੈਂਗਰੇਪ ਅਤੇ ਉਨ੍ਹਾਂ ਦੀ ਨਿਊਡ ਤਸਵੀਰਾਂ ਸਰਕੂਲੇਟ ਕਰਨ ‘ਤੇ ਤਹਿਲਕਾ ਮੱਚ ਗਿਆ ਸੀ। ਕਈ ਵਿਦਿਆਰਥੀਆਂ ਨੇ ਬਦਨਾਮੀ ਦੇ ਡਰ ਤੋਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਤਤਕਾਲੀ ਸਰਕਾਰ ਨੇ ਕੇਸ CID-CB ਨੂੰ ਸੌਂਪਿਆ ਅਤੇ 18 ਮੁਲਜ਼ਮਾਂ ਵਿੱਚੋਂ 4 ਨੂੰ ਸਜ਼ਾ ਭੁਗਤ ਚੁੱਕੇ ਹਨ।
ਕੋਰਟ ਨੇ 54 ਸਾਲ ਦੇ ਨਫੀਸ ਚਿਸ਼ਤੀ, 55 ਸਾਲ ਦੇ ਨਸੀਮ ਉਰਫ ਟਾਰਜਨ, 55 ਸਾਲ ਦੇ ਸਲੀਮ ਚਿਸ਼ਤੀ, 52 ਸਾਲ ਦੇ ਇਕਬਾਲ ਭਾਟੀ, 53 ਸਾਲ ਦੇ ਸੋਹਿਲ ਗਨੀ, 60 ਸਾਲ ਦੇ ਜਮੀਰ ਹੁਸੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਮੁਲਜ਼ਮ ਨੂੰ ਐਂਬੂਲੈਂਸ ਦੇ ਜ਼ਰੀਏ ਦਿੱਲੀ ਤੋਂ ਅਜਮੇਰ ਲੈਕੇ ਆਇਆ ਗਿਆ। ਸਕੈਂਡਲ ਦੇ ਵਕਤ ਇੰਨਾਂ ਸਾਰਿਆਂ ਦੀ ਉਮਰ 20 ਤੋਂ 28 ਸਾਲ ਸੀ। ਹਾਲਾਂਕਿ 4 ਮੁਲਜ਼ਮਾਂ ਨੂੰ ਹਾਈਕੋਰਟ ਬਰੀ ਕਰ ਚੁੱਕਿਆ ਹੈ। ਇੰਨਾਂ ਵਿੱਚੋਂ ਇਕ ਨੇ 30 ਸਾਲ ਪਹਿਲਾਂ ਕੇਸ ਦੇ ਦੌਰਾਨ ਆਪਣੇ ਆਪ ਨੂੰ ਖਤਮ ਕਰ ਲਿਆ ਸੀ।
18 ਵਿੱਚੋਂ 9 ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ
ਇੰਨਾਂ ਵਿੱਚੋਂ 4 ਨੂੰ ਉਮਰਕੈਦ ਹੋਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ 10 ਸਾਲ ਦੀ ਸਜ਼ਾ ਵਿੱਚ ਬਦਲ ਦਿੱਤਾ। 4 ਨੂੰ ਉਮਰ ਕੈਦ ਹੋਈ ਸੀ ਪਰ ਹਾਈਕੋਰਟ ਨੇ ਬਰੀ ਕਰ ਦਿੱਤਾ। ਇਕ ਮੁਲਜ਼ਮ ਅਲਮਾਸ ਮਹਾਰਾਜ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ। ਉਸ ਦੇ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ – ਪਰਮਜੀਤ ਸਰਨਾ ਨੇ ਹਜ਼ੂਰ ਸਾਹਿਬ ਤੋਂ ਮੁੱਖ ਮੰਤਰੀ ਨੂੰ ਸਿਰੋਪਾ ਦੇਣ ‘ਤੇ ਚੁੱਕੇ ਸਵਾਲ! ਕਹੀ ਵੱਡੀ ਗੱਲ