India

ਮਹਿਲਾ SHO ਟੀਮ ਨਾਲ ਰੇਡ ਮਾਰਨ ਗਈ ! ਬਾਕੀ ਪੁਲਿਸ ਮੁਲਾਜ਼ਮ ਵਾਪਸ ਆਏ ! ਪਰ SHO ਨੂੰ ਲੈਕੇ ਆਈ ਮਾੜੀ ਖਬਰ !

ਬਿਊਰੋ ਰਿਪੋਰਟ : ਪੰਚਕੂਲਾ ਥਾਣੇ ਦੀ ਮਹਿਲਾ SHO ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਮਹਿਲਾ SHO ਨੇਹਾ ਚੌਹਾਨ ਇੱਕ ਕੇਸ ਦੇ ਸਿਲਸਿਲੇ ਵਿੱਚ ਮਹਾਰਾਸ਼ਟਰ ਗਈ ਸੀ ਪਰ ਹੁਣ ਉਹ ਕਦੇ ਵੀ ਵਾਪਸ ਨਹੀਂ ਆ ਸਕਦੀ ਹੈ । ਸੜਕ ਦੁਰਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। SHO ਆਪਣੀ ਟੀਮ ਨਾਲ ਇੱਕ ਮਾਮਲੇ ਵਿੱਚ ਰੇਡ ਕਰਨ ਜਾ ਰਹੀ ਸੀ, ਜਿਸ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਹਰਿਆਣਾ ਪੁਲਿਸ ਦੀ ਜੀਪ ਟਰੱਕ ਦੇ ਨਾਲ ਟਕਰਾਈ । ਇਸ ਨਾਲ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ,ਟੀਮ ਦੇ ਹੋਰ ਮੈਂਬਰਾਂ ਦੀ ਹਾਲਤ ਵੀ ਠੀਕ ਦੱਸੀ ਜਾ ਰਹੀ ਹੈ ਪਰ SHO ਨੇਹਾ ਚੌਹਾਨ ਨਹੀਂ ਬਚ ਸਕੀ ।

ਇਸ ਵਜ੍ਹਾ ਨਾਲ ਹੋਇਆ ਹਾਦਸਾ

ਮੌਕੇ ‘ਤੇ ਮੌਜੂਦ ਲੋਕਾਂ ਦੇ ਮੁਤਾਬਿਕ ਹਾਦਸਾ ਉਸ ਵੇਲੇ ਹੋਇਆ ਜਦੋਂ ਪੁਲਿਸ ਜੀਪ ਡਰਾਈਵਰ ਟਰੱਕ ਨੂੰ ਓਵਰਟੇਕ ਕਰਨ ਲੱਗਾ। ਇਸ ਦੌਰਾਨ ਜੀਪ ਟਰੱਕ ਦੇ ਨਾਲ ਟਕਰਾਈ ਅਤੇ ਉਸ ਵਿੱਚ ਬੈਠੀ ਨੇਹਾ ਚੌਹਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ,ਕੁਝ ਹੀ ਦੇਰ ਵਿੱਚ ਮੌਕੇ ‘ਤੇ ਹੀ SHO ਨੇਹਾ ਚੌਹਾਨ ਨੇ ਦਮ ਤੋੜ ਦਿੱਤਾ ।

ਨੇਹਾ ਦੇ ਹਨ ਤਿੰਨ ਬੱਚੇ

ਮ੍ਰਿਤਕ ਇੰਸਪੈਕਟਰ ਨੇਹਾ ਚੌਰਾਨ ਦੇ ਤਿੰਨ ਛੋਟੇ ਬੱਚੇ ਹਨ,ਸਭ ਤੋਂ ਵੱਡੀ ਬੱਚੀ ਦੀ ਉਮਰ 9 ਸਾਲ ਹੈ । ਉਸ ਦੀ ਮੌਤ ਦੀ ਇਤਲਾਹ ‘ਤੇ ਸੈਕਟਰ 5 ਮਹਿਲਾ ਥਾਣੇ ਦੇ ਮੁਲਾਜ਼ਮ ਗਮਗੀਨ ਹਨ । ਕੋਈ ਵੀ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹੈ । ਨਾਲ ਦੇ ਮੁਲਾਜ਼ਮ ਨੇਹਾ ਚੌਹਾਨ ਨੂੰ ਯਾਦ ਕਰ ਰਹੇ ਹਨ ਉਨ੍ਹਾਂ ਦੀ ਬਹਾਦੁਰੀ ਬਾਰੇ ਦੱਸ ਰਹੇ ਹਨ ।