Punjab

ਪੀਆਰਟੀਸੀ ‘ਤੇ ਪਨਬਸ ਦੇ ਕਰਮਚਾਰੀ ਅੱਜ ਕਰਨਗੇ ਰੋਸ ਪ੍ਰਦ ਰਸ਼ਨ

12 ਵੱਜੇ ਤੋਂ 2 ਵਜੇ ਤੱਕ ਸਰਕਾਰੀ ਬੱਸਾਂ ਦੀ ਆਵਾਜਾਈ ਰਹੇਗੀ ਬੰਦ

‘ਦ ਖ਼ਾਲਸ ਬਿਊਰੋ : ਪੰਜਾਬ ‘ਚ ਬੱਸਾਂ ਵਿੱਚ ਸਫਰ ਕਰਨ ਵਾਲਿਆਂ ਨੂੰ ਅੱਜ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਪਣੀਆਂ ਕੁੱਝ ਮੰਗਾ ਨੂੰ ਲੈ ਕੇ ਸੂਬੇ ਭਰ ‘ਚ ਪੀਆਰਟੀਸੀ ਤੇ ਪਨਬੱਸ ਦੇ ਕਰਮਚਾਰੀ ਅੱਜ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ । ਅੱਜ 12 ਵੱਜੇ ਤੋਂ 2 ਵਜੇ ਤੱਕ 2 ਘੰਟਿਆਂ ਲਈ ਸਰਕਾਰੀ ਬੱਸਾਂ ਦੀ ਆਵਾਜਾਈ ਬੰਦ ਰਹੇਗੀ ਤੇ ਕੱਚੇ ਕਰਮਚਾਰੀ ਸੂਬੇ ਭਰ ਦੇ ਬੱਸ ਅੱਡਿਆਂ ਬਾਹਰ ਧਰਨਾ ਦੇਣਗੇ।

ਉਹਨਾਂ ਦੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਵੇ। ਇਸ ਬਾਰੇ ਸਰਕਾਰ ਵੀ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ ਤੇ ਲਗਾਤਾਰ ਉਹਨਾਂ ਦੀਆਂ ਮੰਗਾ ਨੂੰ ਅਣਗੋਲਿਆ ਕਰ ਰਹੀ ਹੈ। ਇਸ ਲਈ ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਮੰਗਾ ਅੱਜ ਦੀਆਂ ਨਹੀਂ ਹਨ,ਸਗੋਂ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਪੀਆਰਟੀਸੀ ਤੇ ਪਨਬੱਸ ਦੇ ਕੱਚੇ ਕਾਮਿਆਂ ਨੇ ਕਈ ਵਾਰ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਹਰ ਵਾਰ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਗੋਰ ਕਰਨ ਦਾ ਭਰੋਸਾ ਦਿੱਤਾ ਹੈ ਪਰ ਉਸ ਤੇ ਅਮਲ ਕਦੇ ਵੀ ਨਹੀਂ ਹੋਇਆ ਹੈ।ਇਸੇ ਕਾਰਨ ਇਹਨਾਂ ਕੱਚੇ ਕਾਮਿਆਂ ਨੂੰ ਵਾਰ ਵਾਰ ਰੋਸ ਧਰਨੇ ਦੇਣੇ ਪੈਂਦੇ ਹਨ।