ਬਿਉਰੋ ਰਿਪੋਰਟ : ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਹੈ । 2 ਦਿਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ । ਪਨਬੱਸ ਅਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਕੱਚੇ ਮੁਲਾਜ਼ਮਾਂ ਨੇ 12 ਅਤੇ 13 ਮਾਰਚ ਨੂੰ ਸਰਕਾਰੀ ਬੱਸਾਂ ਨਾ ਚਲਾਉਣ ਦਾ ਐਲਾਨ ਕੀਤਾ ਹੈ । ਲੁਧਿਆਣਾ ਦੇ ਕੱਚੇ ਮੁਲਾਜ਼ਮਾਂ ਦੀ ਗੇਟ ਰੈਲੀ ਹੋਈ ਜਿਸ ਵਿੱਚ ਇਸ ਦਾ ਐਲਾਨ ਕੀਤਾ ਗਿਆ ।
ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਲੰਮੇ ਸਮੇਂ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਹਨ । ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕ ਰਹੀ ਹੈ। ਹਰ ਵਾਰ ਹੜਤਾਲ ਦੇ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ । ਪਰ ਇਸ ਵਾਰ ਸਰਕਾਰ ਦੇ ਖਿਲਾਫ ਉਹ ਡਟੇ ਰਹਿਣਗੇ । ਦਰਅਸਲ ਲੋਕਸਭਾ ਚੋਣਾਂ ਦੀ ਵਜ੍ਹਾ ਕਰੇ ਮੁਲਾਜ਼ਮ ਜਥੇਬੰਦੀਆਂ ਸਰਕਾਰ ਦੇ ਦਬਾਅ ਪਾਕੇ ਮੰਗਾਂ ਨੂੰ ਮਨਵਾਉਣ ਦੇ ਮੂਡ ਵਿੱਚ ਵੀ ਨਜ਼ਰ ਆ ਰਹੀਆਂ ਹਨ।
ਆਮ ਲੋਕ ਹੋਣਗੇ ਪਰੇਸ਼ਾਨ
PRTC ਅਤੇ ਪਨਬੱਸ ਮੁਲਾਜ਼ਮਾਂ ਨੂੰ ਲੈਕੇ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਈ ਹੈ । ਇਹ ਹੀ ਕਾਰਨ ਹੈ ਕਿ ਮੁਲਾਜ਼ਮਾਂ ਦਾ ਰੁੱਖ ਹੁਣ ਚੋਣਾਂ ਨੂੰ ਵੇਖ ਦੇ ਹੋਏ ਸਖਤ ਹੋ ਗਿਆ ਹੈ । ਮੁਲਾਜ਼ਮਾਂ ਦੇ ਹੜ੍ਹਤਾਲ ‘ਤੇ ਜਾਣ ਨਾਲ ਬੱਸਾਂ ਵਿੱਚ ਸਫਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ । ਇਸ ਦੌਰਾਨ ਪ੍ਰਾਈਵੇਟ ਬੱਸ ਚਲੇਗੀ । ਪਰ ਮੁਸਾਫਰਾਂ ਦੀ ਗਿਣਤੀ ਵੱਧ ਹੋਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
13 ਮਾਰਚ ਨੂੰ ਵਿਧਾਨਸਭਾ ਦਾ ਘਿਰਾਓ
ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਮੰਗਲਵਾਰ ਦੁਪਹਿਰ 12 ਵਜੇ ਦੇ ਬਾਅਦ ਪੰਜਾਬ ਵਿੱਚ ਬੱਸਾਂ ਨਹੀਂ ਚੱਲਣਗੀਆਂ । ਕੱਲ ਪੂਰੇ ਪੰਜਾਬ ਵਿੱਚ ਮੁਲਾਜ਼ਮ ਬੱਸ ਅੱਡਿਆਂ ਦੇ ਗੇਟ ‘ਤੇ ਰੈਲੀ ਕਰਨਗੇ । ਇਸ ਤੋ ਇਲਾਵਾ 13 ਮਾਰਚ ਬੁੱਧਵਾਰ ਨੂੰ ਬਜਟ ਸੈਸ਼ਨ ਦੇ ਦੌਰਾਨ ਵਿਧਾਨਸਭਾ ਦਾ ਘਿਰਾਓ ਕੀਤਾ ਜਾਵੇਗਾ ।