India

ਇੱਕ ਦਲਿਤ ਔਰਤ ਵੱਲੋਂ ਪਾਣੀ ਪੀਣ ਤੋਂ ਬਾਅਦ ਟੈਂਕੀ ਨੂੰ ਗਊ ਮੂਤਰ ਨਾਲ ਕਰਵਾਇਆ ਸ਼ੁੱਧ

Public water tank purified with Gomutra after Dalit woman drinks water

ਕਰਨਾਟਕਾ ਦੇ ਇੱਕ ਪਿੰਡ ਵਿੱਚ ਜਾਤਪਾਤ ਦੇ ਭੇਦਭਾਵ ਦਾ ਹੈਰਨੀਜਨਕ ਮਾਮਲਾ ਦੇਖਣ ਨੂੰ ਮਿਲਿਆ। ਇੱਕ ਟੈਂਕੀ ਵਿੱਚੋਂ ਦਲਿਤ ਔਰਤ ਵੱਲੋਂ ਪਾਣੀ ਪੀਣ ‘ਤੇ ਕਥਿਤ ਤੋਰ ਉੱਤੇ ਉੱਚ ਜਾਤੀ ਦੇ ਲੋਕਾਂ ਨੇ ਟੈਂਕੀ ਨੂੰ ਗਊ ਮੂਤਰ ਨਾਲ ਸ਼ੁੱਧ ਕਰਵਾਇਆ। ਇੰਨਾ ਹੀ ਨਹੀਂ ਸ਼ੁੱਧੀਕਰਨ ਦੀ ਪ੍ਰਕਿਰਿਆ ਤੋਂ ਬਆਦ ਹੀ ਲੋਕਾਂ ਨੇ ਇਸ ਟੈਂਕੀ ਤੋਂ ਪਾਣੀ ਪੀਣਾ ਸ਼ੁਰੂ ਕੀਤਾ।

ਇਹ ਸੀ ਸਾਰਾ ਮਾਮਲਾ

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਘਟਨਾ ਕਰਨਾਟਕ ਦੇ ਹੇਗਗੋਤਰਾ ਪਿੰਡ ਦੇ ਚਾਮਰਾਜਨਗਰ ਤਾਲੁਕਾ ਦੀ ਹੈ। ਇਹ ਘਟਨਾ ਬੀਤੇ ਸ਼ੁੱਕਰਵਾਰ ਇੱਥੇ ਇੱਕ ਦਲਿਤ ਦੇ ਘਰ ਵਿਆਹ ਸਮਾਗਮ ਦੌਰਾਨ ਵਾਪਰੀ। ਲੜਕੀ ਦੇ ਪਰਿਵਾਰਕ ਮੈਂਬਰ ਐਚਡੀ ਕੋਟੇ ਪਿੰਡ ਤੋਂ ਵਿਆਹ ਲਈ ਪਿੰਡ ਹੇਗਗੋਤਰਾ ਪਹੁੰਚੇ ਹੋਏ ਸਨ। ਇਸ ਦੌਰਾਨ ਦਾਵਤ ਖਤਮ ਹੋਣ ਤੋਂ ਬਾਅਦ ਇਕ ਔਰਤ ਨੇ ਲਿੰਗਾਇਤ ਭਾਈਚਾਰੇ ਦੇ ਲੋਕਾਂ ਵੱਲੋਂ ਗਲੀ ‘ਚ ਰੱਖੀ ਪਾਣੀ ਵਾਲੀ ਟੈਂਕੀ ‘ਚੋਂ ਪਾਣੀ ਪੀਤਾ। ਉਦੋਂ ਹੀ ਇਲਾਕੇ ਦੇ ਇਕ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਪਿੰਡ ਦੇ ਬਾਕੀ ਲੋਕਾਂ ਨੂੰ ਬੁਲਾ ਕੇ ਔਰਤ ਨੂੰ ਝਿੜਕਿਆ।

ਪਿੰਡ ਦੇ ਲਿੰਗਾਇਤ ਨੇਤਾ ਮਹਾਦੇਵੱਪਾ ਨੇ ਫਿਰ ਕਥਿਤ ਤੌਰ ‘ਤੇ ਉਸ ਨਾਲ ਇਹ ਕਹਿ ਕੇ ਦੁਰਵਿਵਹਾਰ ਕੀਤਾ ਕਿ ਉਹ ਨੀਵੀਂ ਜਾਤ ਨਾਲ ਸਬੰਧਤ ਹੈ ਅਤੇ ਉਸ ਨੂੰ ਟੈਂਕੀ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਸੀ। ਇਹ ਗੱਲ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਕਿ ਇੱਕ ਦਲਿਤ ਨੇ ਟੈਂਕੀ ਵਿੱਚੋਂ ਪਾਣੀ ਪੀਤਾ। ਇਸ ਤੋਂ ਬਾਅਦ ਉਥੇ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਦੇ ਲੋਕਾਂ ਨੇ ਔਰਤ ‘ਤੇ ਟੈਂਕੀ ਦਾ ਪਾਣੀ ਦੂਸ਼ਿਤ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਲਾਕੇ ਦੇ ਸਰਕਾਰੀ ਅਧਿਕਾਰੀ ਉਥੇ ਪਹੁੰਚ ਗਏ। ਉਨ੍ਹਾਂ ਤਹਿਸੀਲਦਾਰ ਨੂੰ ਮਾਮਲੇ ਦੀ ਰਿਪੋਰਟ ਦੇਣ ਲਈ ਕਿਹਾ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ।

ਔਰਤ ਦੇ ਪਿੰਡ ਛੱਡਣ ਤੋਂ ਬਾਅਦ ਲਿੰਗਾਇਤ ਭਾਈਚਾਰੇ ਦੇ ਲੋਕਾਂ ਨੇ ਟੈਂਕੀ ਦੀ ਟੂਟੀ ਖੋਲ੍ਹ ਦਿੱਤੀ। ਟੈਂਕ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ। ਫਿਰ ਇਸ ਨੂੰ ਗਊ ਮੂਤਰ ਨਾਲ ਸਾਫ਼ ਕੀਤਾ ਜਾਂਦਾ। ਇੱਕ ਦਲਿਤ ਲੜਕੇ ਨੇ ਇਸ ਘਟਨਾ ਦੀ ਸੂਚਨਾ ਪਿੰਡ ਦੇ ਮਾਲ ਇੰਸਪੈਕਟਰ ਨੂੰ ਦਿੱਤੀ। ਇਸੇ ਦੌਰਾਨ ਪਿੰਡ ਦੇ ਇੱਕ ਵਸਨੀਕ ਨੇ ਗਊ ਮੂਤਰ ਨਾਲ ਟੈਂਕੀ ਦੀ ਸਫ਼ਾਈ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ।

ਮਾਮਲਾ ਦਰਜ

ਘਟਨਾ ਤੋਂ ਬਾਅਦ, ਚਾਮਰਾਜਨਗਰ ਦਿਹਾਤੀ ਪੁਲਿਸ ਨੇ SC/ST (ਅੱਤਿਆਚਾਰ ਰੋਕੂ) ਸੋਧ ਐਕਟ 2015 ਦੀ ਧਾਰਾ 3(1)(za)(a) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਪੁਲਿਸ ਨੇ ਐਤਵਾਰ ਨੂੰ ਚਾਮਰਾਜਨਗਰ ਜ਼ਿਲੇ ਦੇ ਕੁਝ ਉੱਚ ਜਾਤੀ ਦੇ ਪਿੰਡਾਂ ਦੇ ਲੋਕਾਂ ਨੇ ਕਥਿਤ ਤੌਰ ‘ਤੇ ਜਨਤਕ ਟੈਂਕੀ ਤੋਂ ਪੀਣ ਵਾਲਾ ਪਾਣੀ ਕੱਢਿਆ ਅਤੇ ਇੱਕ ਦਲਿਤ ਔਰਤ ਦੇ ਟੈਂਕ ਤੋਂ ਪੀਣ ਤੋਂ ਬਾਅਦ ਗਊ ਮੂਤਰ ਨਾਲ ‘ਸ਼ੁੱਧ’ ਕੀਤਾ।

ਪੁਲਿਸ ਮੁਤਾਬਿਕ ਇਹ ਘਟਨਾ ਸ਼ੁੱਕਰਵਾਰ ਨੂੰ ਹੇਗਗੋਤਰਾ ਪਿੰਡ ‘ਚ ਵਾਪਰੀ, ਜਿੱਥੇ ਲਿੰਗਾਇਤ ਭਾਈਚਾਰੇ ਦੇ ਲੋਕ ਕਥਿਤ ਤੌਰ ‘ਤੇ ਦਲਿਤ ਔਰਤ ਦੀ ਇਸ ਕਾਰਵਾਈ ਤੋਂ ਗੁੱਸੇ ‘ਚ ਸਨ। ਘਟਨਾ ਦਾ ਇੱਕ ਵੀਡੀਓ ਜਲਦੀ ਹੀ ਵਾਇਰਲ ਹੋ ਗਿਆ , ਜਿਸਦੀ ਲੋਕਾਂ ਵੱਲੋਂ ਬਹੁਤ ਆਲੋਚਨਾ ਹੋ ਰਹੀ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮਤਾਬਿਕ ਚਾਮਰਾਜਨਗਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਵੀ ਸੋਮੰਨਾ ਨੇ ਕਿਹਾ ਕਿ ਉਹ ਅਜਿਹੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਐਤਵਾਰ ਨੂੰ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਦੇ 20 ਦੇ ਕਰੀਬ ਦਲਿਤ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਇਲਾਕੇ ਦੀਆਂ ਸਾਰੀਆਂ ਜਨਤਕ ਟੂਟੀਆਂ ‘ਤੇ ਲੈ ਕੇ ਗਏ। ਤਹਿਸੀਲਦਾਰ ਆਈ ਈ ਬਸਵਰਾਜੂ ਨੇ ਵੀ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ।

ਹੇਗਗੋਰਾ ਪਿੰਡ ਬਦਾਨਾਵਾਲੂ ਤੋਂ 19 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦੇ ਹਿੱਸੇ ਵਜੋਂ ਹਾਲ ਹੀ ਵਿੱਚ ਪਿੰਡ ਦੇ ਦਲਿਤ ਕੁਆਰਟਰਾਂ ਨੂੰ ਲਿੰਗਾਇਤ ਭਾਈਚਾਰੇ ਨਾਲ ਜੋੜਨ ਵਾਲੇ ਰੰਗੀਨ ਇੰਟਰਲਾਕਿੰਗ ਟਾਈਲਾਂ ਨਾਲ ਇੱਕ ਮਾਰਗ ਦਾ ਉਦਘਾਟਨ ਕੀਤਾ। ਇਸ ਸੜਕ ਦਾ ਨਾਂ ਵੀ ਭਾਰਤ ਜੋੜੋ ਰੋਡ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ 1993 ‘ਚ ਮੰਦਰ ‘ਚ ਦਾਖਲੇ ਦੇ ਮੁੱਦੇ ‘ਤੇ ਤਿੰਨ ਦਲਿਤਾਂ ਦੀ ਹੱਤਿਆ ਤੋਂ ਬਾਅਦ ਹਿੰਸਾ ਤੋਂ ਬਾਅਦ ਇਹ ਸੜਕ ਬੰਦ ਕਰ ਦਿੱਤੀ ਗਈ ਸੀ।