ਬਿਊਰੋ ਰਿਪੋਰਟ (11 ਨਵੰਬਰ, 2025): ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ 12 ਨਵੰਬਰ ਨੂੰ ਡੀਸੀ ਦਫ਼ਤਰ ਬਰਨਾਲਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਜਗਰਾਜ ਸਿੰਘ ਟੱਲੇਵਾਲ, ਲਾਭ ਸਿੰਘ ਅਕਲੀਆਂ, ਮੱਖਣ ਸਿੰਘ ਰਾਮਗੜ੍ਹ, ਖੁਸੀਆ ਸਿੰਘ, ਨਾਨਕ ਸਿੰਘ ਅਮਲਾਂ ਸਿੰਘ ਵਾਲਾ, ਹਰਜੀਤ ਸਿੰਘ ਖ਼ਿਆਲੀ, ਮਨਜੀਤ ਰਾਜ ਨੇ ਕਿਹਾ ਕੇ ਪੰਜਾਬ ਸਰਕਰ ਵੱਲੋਂ ਬਲਾਕਾਂ ਦੇ ਪੁਨਰਗਠਨ ਕਰਕੇ ਬਲਾਕ ਸਹਿਣਾ ਦੇ ਪਿੰਡ ਬਲਾਕ ਮਹਿਲਕਲਾਂ ਨਾਲ ਅਤੇ ਬਲਾਕ ਬਰਨਾਲਾ ਦੇ ਪਿੰਡ ਸਹਿਣਾ ਨਾਲ ਜੋੜੇ ਜਾ ਰਹੇ ਹਨ। ਇਸ ਤਰਾਂ ਕਰਨ ਨਾਲ ਲੋਕਾਂ ਨੂੰ ਆਉਣ ਜਾਣ ਚ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂ ਕੇ ਇਹ ਪਿੰਡ ਨਵੇਂ ਜੋੜੇ ਬਲਾਕਾਂ ਨਾਲੋਂ ਕਾਫ਼ੀ ਦੂਰ ਹਨ।
ਇਸ ਦੇ ਵਿਰੋਧ ਵਿੱਚ ਜ਼ਿਲ੍ਹਾ ਬਰਨਾਲਾ ਦੀਆਂ ਕਿਸਾਨ, ਮਜ਼ਦੂਰ, ਪੰਚਾਇਤਾਂ , ਜਨਤਕ ਅਤੇ ਜਮਹੂਰੀ ਜੱਥੇਬੰਦੀਆ ਵੱਲੋਂ 13 ਨਵੰਬਰ ਨੂੰ ਡੀ ਸੀ ਬਰਨਾਲਾ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੀ ਤਿਆਰੀ ਲਈ ਵੱਖ ਵੱਖ ਪਿੰਡਾਂ ਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ 13 ਨਵੰਬਰ ਦਿਨ ਵੀਰਵਾਰ ਨੂੰ ਠੀਕ 10 ਵਜੇ ਡੀਸੀ ਦਫਤਰ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਸਾਮਲ ਹੋਣ ਦੀ ਆਪੀਲ ਕੀਤੀ ਗਈ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਟੱਲੇਵਾਲ ਦੇ ਪ੍ਰਧਾਨ ਜਰਨੈਲ ਸਿੰਘ,ਹੈੱਡਮਾਸਟਰ ਰਣਜੀਤ ਸਿੰਘ ਟੱਲੇਵਾਲ ਜਗਰਾਜ ਸਿੰਘ ਰਾਮਾਂ , ਸਤਪਾਲ ਸਿੰਘ ਬਹਿਣੀਵਾਲ ,ਡਾਕਟਰ ਰਾਜਿੰਦਰ ਸਿੰਘ , ਜਗਤਾਰ ਸਿੰਘ ਪੰਚ ,ਗੁਰਦੀਪ ਸਿੰਘ ਚੂੰਘਾਂ ,ਸੁਖਜਿੰਦਰ ਸਿੰਘ ਕੈਰੇ,ਨਾਇਬ ਸਿੰਘ ਬੀਕੇਯੂ ਲੱਖੋਵਾਲ ਨਿਰਮਲ ਸਿੰਘ ਆਦਿ ਸਾਮਲ ਸਨ।

