The Khalas Tv Blog India ਦਿੱਲੀ ‘ਚ ਸਖ਼ਤ ਨਿਰਦੇਸ਼ਾਂ ਅਧੀਨ ਖੁੱਲ੍ਹਣਗੇ ਪੱਬ ਤੇ ਬਾਰ
India

ਦਿੱਲੀ ‘ਚ ਸਖ਼ਤ ਨਿਰਦੇਸ਼ਾਂ ਅਧੀਨ ਖੁੱਲ੍ਹਣਗੇ ਪੱਬ ਤੇ ਬਾਰ

‘ਦ ਖ਼ਾਲਸ ਬਿਊਰੋ:- ਦਿੱਲੀ ‘ਚ 9 ਸਤੰਬਰ ਤੋਂ ਪੱਬ ਅਤੇ ਬਾਰ ਲਗਭਗ ਛੇ ਮਹੀਨਿਆਂ ਬਾਅਦ ਖੁੱਲ੍ਹਣ ਜਾ ਰਹੇ ਹਨ। ਦਿੱਲੀ ਦੇ ਉਪ ਰਾਜਪਾਲ ਨੇ ਇਸ ਸਬੰਧ ਵਿੱਚ ਦਿੱਲੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਪੱਬ ਅਤੇ ਬਾਰ ਨੂੰ 30 ਸਤੰਬਰ ਤੱਕ ਟਰਾਇਲ ਬੇਸਿਜ਼ ਦੇ ਅਧਾਰ ‘ਤੇ ਖੋਲ੍ਹਿਆ ਜਾ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੇ ਖਤਰੇ ਦੇ ਵਿਚਕਾਰ ਖੁੱਲ੍ਹ ਰਹੇ ਪੱਬ ਅਤੇ ਬਾਰ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਬਾਰ ਜਾਂ ਪੱਬ ਦੀ ਸਮਰੱਥਾ ਦੇ ਸਿਰਫ 50 ਫੀਸਦ ਲੋਕਾਂ ਨੂੰ ਉੱਥੇ ਬੈਠਣ ਦੀ ਆਗਿਆ ਹੋਵੇਗੀ। ਪੱਬ ਅਤੇ ਬਾਰ ਨੂੰ ਸਹੀ ਦੂਰੀ ਦੇ ਨਾਲ ਅੱਧ ਸਮਰੱਥਾ ਦੇ ਹਿਸਾਬ ਨਾਲ ਖੋਲ੍ਹਿਆ ਜਾ ਰਿਹਾ ਹੈ।

ਬਾਰ ਅਤੇ ਪੱਬ ‘ਚ ਸਿਰਫ ਉਸ ਸਟਾਫ ਨੂੰ ਕੰਮ ਕਰਨ ਦੀ ਇਜ਼ਾਜ਼ਤ ਹੋਵੇਗੀ, ਜਿਨ੍ਹਾਂ ‘ਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਹਨ। ਕਰਮਚਾਰੀਆਂ ਨੂੰ ਲਾਜ਼ਮੀ ਤੌਰ ‘ਤੇ ਦਸਤਾਨੇ, ਮਾਸਕ ਅਤੇ ਲਗਾਤਾਰ ਹੱਥਾਂ ਨੂੰ ਸਾਫ਼ ਰੱਖਣਾ ਹੋਵੇਗਾ ਤੇ ਇੱਥੇ ਦਾਖਲ ਹੋਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੋਵੇਗੀ। ਐਂਟਰੀ ਗੇਟ ਅਤੇ ਹੋਰ ਥਾਵਾਂ ‘ਤੇ ਸੈਨੀਟਾਈਜ਼ਰ ਸਟੈਂਡ ਲਗਾਏ ਜਾਣਗੇ। ਫਿਲਹਾਲ ਕੰਟੇਂਮੈਂਟ ਜ਼ੋਨ ‘ਚ ਬਾਰ, ਪਬ ਅਤੇ ਕਲੱਬ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।

ਜੇਕਰ ਕੋਈ ਵਿਅਕਤੀ ਕੇਂਦਰ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਆਪਦਾ ਪ੍ਰਬੰਧਨ ਐਕਟ ਅਤੇ ਇੰਡੀਅਨ ਪੀਨਲ ਕੋਡ (IPC) ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਨਿਯਮ ਤੋੜੇ ਗਏ ਤਾਂ ਬਾਰ ਅਤੇ ਪੱਬ ਦੇ ਜਨਰਲ ਮੈਨੇਜਰ ਜਾਂ ਮੈਨੇਜਰ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਸੀਲ ਵੀ ਕੀਤਾ ਜਾਵੇਗਾ। ਉਸਦਾ ਐਕਸਾਈਜ਼ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

Exit mobile version