The Khalas Tv Blog Punjab ਪਿਉ ਦੇ ਗੁਰਦੇ ਨੇ ਸਾਲਾਂ ਤੱਕ ਬਚਾਈ ਜਾਨ, ਨਹੀਂ ਰਹੇ ਪੀਟੀਸੀ ਦੇ ਸੀਨੀਅਰ ਨਿਊਜ਼ ਰੀਡਰ ਦਵਿੰਦਰਪਾਲ ਸਿੰਘ
Punjab

ਪਿਉ ਦੇ ਗੁਰਦੇ ਨੇ ਸਾਲਾਂ ਤੱਕ ਬਚਾਈ ਜਾਨ, ਨਹੀਂ ਰਹੇ ਪੀਟੀਸੀ ਦੇ ਸੀਨੀਅਰ ਨਿਊਜ਼ ਰੀਡਰ ਦਵਿੰਦਰਪਾਲ ਸਿੰਘ

‘ਦ ਖ਼ਾਲਸ ਬਿਊਰੋ:- ਪੀਟੀਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸੀਨੀਅਰ ਪੱਤਰਕਾਰ ਅਤੇ ਪੀਟੀਸੀ ਨਿਊਜ਼ ਐਂਕਰ ਦਵਿੰਦਰਪਾਲ ਸਿੰਘ ਦਾ ਦੇਂਹਾਤ ਹੋ ਗਿਆ ਹੈ। ਜਿਕਰਯੋਗ ਹੈ ਕਿ ਦਵਿੰਦਰਪਾਲ ਸਿੰਘ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਕਰੀਬ ਪੰਜ-ਛੇ ਸਾਲ ਪਹਿਲਾਂ ਉਨ੍ਹਾਂ ਦੇ ਗੁਰਦੇ ਫੇਲ ਹੋ ਗਏ ਸਨ, ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਦਵਿੰਦਰਪਾਲ ਸਿੰਘ ਨੂੰ ਆਪਣਾ ਗੁਰਦਾ ਦਿੱਤਾ ਸੀ।

 

ਉਸ ਤੋਂ ਬਾਅਦ ਦਵਿੰਦਰ ਪਾਲ ਸਿੰਘ ਅਮਰੀਕਾ ਚਲੇ ਗਏ ਸਨ। ਉਥੇ ਉਹ ਪੀਟੀਸੀ ਨਿਊਯਾਰਕ ਦੇ ਮੁੱਖ ਸੰਪਾਦਕ ਵਜੋਂ ਕੰਮ ਕਰਦੇ ਸਨ। ਦਵਿੰਦਰਪਾਲ ਸਿੰਘ ਮੁੜ ਪਿਛਲੇ ਇਕ ਸਾਲ ਤੋਂ ਦਿੱਲੀ ਆ ਗਏ ਸਨ। ਦਿੱਲੀ ਵਿਖੇ ਉਹ ਪੀਟੀਸੀ ਦੇ ਮੁੱਖ ਦਫਤਰ ਤੋਂ ਹੀ ਉਹ ਪੀਟੀਸੀ ਨਿਊਯਾਰਕ ਲਈ ਕੰਮ ਕਰਦੇ ਰਹੇ।  ਜਾਣਕਾਰੀ ਲਈ ਦੱਸ ਦੇਈਏ ਕਿ ਦਵਿੰਦਰ ਪਾਲ ਸਿੰਘ ਸੈਕਟਰ-10 ਮੋਹਾਲੀ ਵਿੱਚ ਰਹਿ ਰਹੇ ਸਨ।

 

ਦੂਸਰੇ ਪਾਸੇ ਕਈ ਨਿਊਜ ਚੈਂਨਲ ਦਵਿੰਦਰਪਾਲ ਸਿੰਘ ਦੀ ਹੋਈ ਮੌਤ ਦਾ ਕਾਰਨ ਕੋਰੋਨਾ ਦੀ ਬਿਮਾਰੀ ਦੱਸ ਰਹੇ ਹਨ। ਪਰ ਦਵਿੰਦਰਪਾਲ ਸਿੰਘ ਦੇ ਮਾਪਿਆ ਅਤੇ ਪੀਟੀਸੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ, ਦਵਿੰਦਰਪਾਲ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸਨ। ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਦਵਿੰਦਰਪਾਲ ਸਿੰਘ ਪਿਛਲੇ ਦੱਸ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ।

‘ਦ ਖਾਲਸ ਟੀਵੀ ਦਵਿੰਦਰਪਾਲ ਸਿੰਘ ਦੀ ਮੌਤ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ।

Exit mobile version