The Khalas Tv Blog Punjab PSTET 2024 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਾ ਹੋਇਆ ਐਲਾਨ, ਜਾਣੋ ਸਾਰੀ ਜਾਣਕਾਰੀ
Punjab

PSTET 2024 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਾ ਹੋਇਆ ਐਲਾਨ, ਜਾਣੋ ਸਾਰੀ ਜਾਣਕਾਰੀ

PSTET 2024 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਾ ਹੋਇਆ ਐਲਾਨ, ਜਾਣੋ ਸਾਰੀ ਜਾਣਕਾਰੀ

PSTET 2024 Exam date : ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2024 ਪ੍ਰੀਖਿਆ ਦੀ ਮਿਤੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤੀ ਗਈ ਹੈ।  ਰਾਜ ਵਿੱਦਿਅਕ ਖੋਜ ‘ਤੇ ਸਿਖਲਾਈ ਪ੍ਰੀਸ਼ਦ (SCERT) ਨੇ PSTET ਦੀ  ਪ੍ਰੀਖਿਆ ਕੈਲੰਡਰ ਜਾਰੀ ਕੀਤਾ ਹੈ। ਜਿਸ ਮੁਤਾਬਕ PSTET 2024 ਦੀ ਪ੍ਰੀਖਿਆ 26 ਮਈ 2024 ਨੂੰ ਹੋਵੇਗੀ।

ਇਹ ਪ੍ਰੀਖਿਆ 26 ਮਈ 2024 ਨੂੰ 2 ਸ਼ਿਫਟਾਂ ਵਿੱਚ ਹੋਵੇਗੀ। ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਸਾਲ ਵਿੱਚ ਇੱਕ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੁਆਰਾ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਨੂੰ ਕਰਵਾਉਣ ਦਾ ਮੁੱਖ ਉਦੇਸ਼ ਸਰਕਾਰੀ ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਦੀ ਯੋਗਤਾ ਦਾ ਮੁਲਾਂਕਣ ਕਰਨਾ ਹੈ।

ਇਸ ਤੋਂ ਇਲਾਵਾ ਨੈਸ਼ਨਮ ਮੈਰਿਟ ਕਮ ਮੀਨਜ਼ ਤੇ ਪੰਜਾਬ ਸਟੇਟ ਟੇਲੈਂਟ ਸਰਚ ਐਗਜ਼ਾਮ (ਦਸਵੀੰ ਤੇ ਅੱਠਵੀੰ ਪੱਧਰ) ਦੀ ਪ੍ਰੀਖਿਆ 31 ਮਾਰਚ ਨੂੰ ਹੋਵੇਗੀ। ਮੈਰੀਟੋਰੀਅਸ ਤੇ ਸਕੂਲ ਆਫ਼ ਐਮੀਨੈਂਸ 9ਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ 30 ਅਤੇ 11ਵੀੰ ਜਮਾਤ ਲਈ 17 ਮਾਰਚ ਤੈਅ ਕੀਤੀ ਗਈ ਹੈ। ਆਪਣੇ ਹੁਕਮਾਂ ਵਿੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਾਸਤੇ ਇਹ ਅਨੁਮਾਨਿਤ ਤਰੀਕ ਹੈ। ਪ੍ਰੀਖਿਆ ਦੀ ਮਿਤੀ ‘ਚ ਤਬਦੀਲੀ ਬਾਰੇ ਵੇਰਵੇ ਦਫ਼ਤਰ ਦੀ ਵੈੱਬਸਾਈਟ ‘ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

Exit mobile version