ਬਿਉਰੋ ਰਿਪੋਰਟ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਹਾਇਕ ਲਾਈਮੈਨ ਦੇ ਅਹੁਦਿਆਂ ‘ਤੇ ਭਰਤੀ ਕੱਢੀ ਹੈ । ਇਸ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ । ਉਮੀਦਵਾਰ 26 ਦਸੰਬਰ ਨੂੰ ਸਰਕਾਰੀ ਵੈਬਸਾਈਟ ‘ਤੇ ਜਾਕੇ ਅਰਜ਼ੀ ਦੇ ਸਕਦੇ ਹਨ। ਇਸ ਵਿੱਚ ਕੁੱਲ 2500 ਵਕੈਂਸੀ ਹੈ ਜਿਸ ਵਿੱਚ 89 ਸੀਟਾਂ ਜਨਰਲ ਕੋਟੇ ਦੀਆਂ ਹਨ । ਪੰਜਾਬ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਪ੍ਰੋਬੇਸ਼ਨ ਦਾ ਸਮਾਂ 3 ਸਾਲ ਦਾ ਹੈ ।
ਸਿੱਖਿਆ ਕੁਆਲਿਫਿਕੇਸ਼ਨ – ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਲਾਈਨਮੈਨ ਟ੍ਰੇਡ ਵਿੱਚ ITI ਹੋਣੀ ਜ਼ਰੂਰੀ ਹੈ
ਉਮਰ – ਉਮੀਦਵਾਰ ਦੀ ਉਮਰ ਕੱਟ ਆਪ ਡੇਟ ‘ਤੇ 18 ਤੋਂ 37 ਸਾਲ ਦੇ ਵਿਚਾਲੇ ਹੋਣੀ ਚਾਹੀਦੀ । ਰਿਜ਼ਰਵ ਕੈਟਾਗਿਰੀ ਦੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਛੋਟ ਦਿੱਤੀ ਜਾਵੇਗੀ । ਹੋਰ ਸੂਬਿਆਂ ਦੇ ਰਿਜ਼ਰਵ ਉਮੀਦਵਾਰਾਂ ਨੂੰ ਗੈਰ ਰਿਜ਼ਰਵੇਸ਼ਨ ਦੇ ਅਧੀਨ ਅਪਲਾਈ ਕਰਨਾ ਹੋਵੇਗਾ ।
ਫੀਸ : ਅਪਲਾਈ ਕਰਨ ਦੇ ਲਈ 944 ਰੁਪਏ ਫੀਸ ਹੈ ਜਦਕਿ SC,ST ਅਤੇ ਸਰੀਰਕ ਤੌਰ ‘ਤੇ ਅਸਮਰਥ ਵਰਗ ਲਈ 590 ਰੁਪਏ ਫੀਸ ਹੈ ।
ਚੋਣ ਕਿਵੇਂ ਹੋਵੇਗੀ
ਇਸ ਭਰਤੀ ਦੇ ਲਈ ਚੋਣ ਇੱਕ ਆਨ ਲਾਈਨ ਪ੍ਰੀਖਿਆ ‘ਤੇ ਅਧਾਰਤ ਹੋਵੇਗੀ ਜਿਸ ਵਿੱਚ 2 ਸੈਸ਼ਨ ਹੋਣਗੇ। ਪਹਿਲੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਲਈ ਹੋਵੇਗੀ ਜਿਸ ਵਿੱਚ 50 ਫੀਸਦੀ ਨੰਬਰ ਹਾਸਲ ਕਰਨੇ ਜ਼ਰੂਰੀ ਹਨ।
ਦੂਜੇ ਇਮਤਿਹਾਨ ਵਿੱਚ ਉਮੀਦਵਾਰ ਨੂੰ ਪੰਜਾਬੀ ਭਾਸ਼ਾ,ਜਨਰਲ ਨੌਲੇਜ ਅਤੇ ਹਿਸਾਬ ਦੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ
ਸਲੈਕਸ਼ਨ 2 ਵਿੱਚ ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੈਕਸ਼ਨ 1 ਵਿੱਚ 50 ਫੀਸਦੀ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਨੰਬਰ ਹਾਸਲ ਕਰਨੇ ਹੋਣਗੇ।
ਤਨਖਾਹ : ਜਿੰਨਾਂ ਉਮੀਦਵਾਰਾਂ ਦੀ ਚੋਣ ਹੋਵੇਗੀ ਉਨ੍ਹਾਂ ਨੂੰ 19,900 ਰੁਪਏ ਦੀ ਹਰ ਮਹੀਨੇ ਤਨਖਾਹ ਮਿਲੇਗੀ ।
ਇਸ ਤਰ੍ਹਾਂ ਅਪਲਾਈ ਕਰੋ
ਆਫਿਸ਼ੀਅਲ ਵੈਬਸਾਈਟ www.pspcl.in ‘ਤੇ ਜਾਓ।
ਮੇਨ ਪੇਜ ‘ਤੇ ਡਿਟੇਲ ਦਰਜ ਕਰਕੇ ਰਜਿਸਟ੍ਰੇਸ਼ਨ ਕਰੋ ।
ਰਜਿਸਟਰਡ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰਕੇ ਫਾਰਮ ਭਰੋ ।
ਸਾਰੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ ।
ਫੀਸ ਦਾ ਭੁਗਤਾਨ ਕਰੋ ।
ਫਾਰਮ ਸਬਮਿਟ ਕਰੋ,ਇਸ ਦਾ ਪ੍ਰਿੰਟ ਆਊਟ ਲੈਕੇ ਰੱਖੋ ।