Punjab

ਪੰਜਾਬ ‘ਚ ਬਿਜਲੀ ਦੀ ਦਰਾਂ ‘ਚ ਜ਼ਬਰਦਸਤ ਵਾਧਾ ! ਅਸਾਨ ਭਾਸ਼ਾ ‘ਚ ਸਮਝੋ 301 ਯੂਨਿਟ ਪ੍ਰਤੀ ਮਹੀਨੇ ਹੁੰਦੇ ਹੀ ਕਿੰਨਾਂ ਵਾਧੂ ਬਿੱਲ ਦੇਣਾ ਹੋਵੇਗਾ !

ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਖਤਮ ਹੁੰਦੇ ਹੀ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ, ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ 600 ਯੂਨਿਟ ਤੱਕ ਬਿਜਲੀ ਫ੍ਰੀ ਜਾਰੀ ਰਹੇਗੀ। ਪਰ ਸਵਾਲ ਇਹ ਹੈਕਿ ਜਿਹੜੇ ਲੋਕ ਉਸ ਤੋਂ ਵੱਧ ਬਿਜਲੀ ਦੀ ਵਰਤੋਂ ਕਰਨਗੇ ਉਨ੍ਹਾਂ ਨੂੰ ਵਧੇ ਹੋਏ ਬਿੱਲ ਦੇ ਹਿਸਾਬ ਨਾਲ ਜੇਬ੍ਹ ਢਿੱਲੀ ਕਰਨੀ ਹੋਵੇਗੀ। ਵਧੀ ਹੋਈ ਬਿਜਲੀ ਦੀ ਕੀਮਤ 16 ਮਈ ਤੋਂ ਲਾਗੂ ਹੋਵੇਗੀ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ(PSPCL) ਵੱਲੋਂ ਵੱਖ-ਵੱਖ ਯੂਨਿਟਾਂ ਦੇ ਹਿਸਾਬ ਦੇ ਨਾਲ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।

ਬਿਜਲੀ ਦੇ ਵਧੇ ਹੋਏ ਰੇਟਾਂ ਦੇ ਸਲੈਬ

PSPCL ਵੱਲੋਂ 16 ਮਈ ਤੋਂ ਲਾਗੂ ਬਿਜਲੀ ਦੀਆਂ ਵਧੀਆਂ ਹੋਇਆ ਦਰਾਂ ਨੂੰ ਤਿੰਨ ਸਲੈਬ ਵਿੱਚ ਵੰਡਿਆ ਗਿਆ ਹੈ, 0 ਤੋਂ ਲੈਕੇ 100 ਯੂਨਿਟ ਤੱਕ 70 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 101 ਯੂਨਿਟ ਤੋਂ 300 ਯੂਨਿਟ ਤੱਕ 80 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਧਾਏ ਗਏ ਹਨ। 300 ਤੋਂ ਵੱਧ ਯੂਨਿਟ ਬਿਜਲੀ ਦੀ ਖਪਤ ਕਰਨ ‘ਤੇ ਗਾਹਕਾਂ ਨੂੰ 45 ਪ੍ਰੈਸੇ ਪ੍ਰਤੀ ਯੂਨਿਟ ਵੱਧ ਦੇਣੇ ਹੋਣਗੇ। ਪਰ ਜੇਕਰ ਤੁਸੀਂ ਮਹੀਨੇ ਵਿੱਚ 300 ਯੂਨਿਟ ਫ੍ਰੀ ਬਿਜਲੀ ਤੋਂ ਇੱਕ ਵੀ ਯੂਨਿਟ ਵੱਧ ਖ਼ਰਚ ਕਰਦੇ ਹੋ ਤਾਂ ਤੁਹਾਨੂੰ ਵਧੀ ਹੋਇਆਂ ਨਵੀਂ ਦਰਾਂ ਦੇ ਹਿਸਾਬ ਨਾਲ ਪੈਸੇ ਦੇਣੇ ਹੋਣਗੇ। ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਜੇਕਰ ਤੁਸੀਂ 300 ਯੂਨਿਟ ਤੋਂ ਵੱਧ ਬਿਜਲੀ ਖਰਚ ਕੀਤੀ ਤਾਂ ਤੁਹਾਨੂੰ ਪੂਰਾ ਬਿੱਲ ਤਾਂ ਦੇਣਾ ਹੋਵੇਗਾ ਨਾਲ ਵਧੀ ਹੋਈ ਦਰਾਂ ਦੇ ਹਿਸਾਬ ਨਾਲ ਕਿੰਨਾਂ ਵਾਧੂ ਬਿੱਲ ਦੇਣਾ ਹੋਵੇਗਾ ।

ਅਸਾਨ ਭਾਸ਼ਾ ਵਿੱਚ ਸਮਝੋ ਵਧੀ ਹੋਇਆ ਦਰਾਂ

ਜੇਕਰ ਤੁਹਾਡਾ ਲੋਡ 2 ਕਿਲੋਵਾਟ ਤੱਕ ਦਾ ਹੈ ਅਤੇ ਤੁਹਾਡਾ ਬਿੱਲ 300 ਯੂਨਿਟ ਪ੍ਰਤੀ ਮਹੀਨਾ ਦੇ ਅੰਦਰ ਰਹਿੰਦਾ ਹੈ ਤਾਂ ਬਿੱਲ ਜ਼ੀਰੋ ਰਹੇਗਾ, ਤਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ 400 ਯੂਨਿਟ ਬਿਜਲੀ ਦੀ ਵਰਤੋਂ ਕਰਦੇ ਹੋ ਤਾਂ ਪਹਿਲੀ 100 ਯੂਨਿਟ ਦੇ ਲਈ ਤੁਹਾਨੂੰ 70 ਰੁਪਏ ਵੱਧ ਦੇਣਗੇ ਹੋਣਗੇ। 101 ਤੋਂ 300 ਯੂਨਿਟ ਤੱਕ ਯਾਨੀ 200 ਯੂਨਿਟ ਤੱਕ 80 ਪੈਸੇ ਦੇ ਹਿਸਾਬ ਨਾਲ ਤੁਹਾਨੂੰ 160 ਰੁਪਏ ਵਾਧੂ ਦੇਣੇ ਹੋਣਗੇ। ਇਸ ਤੋਂ ਬਾਅਦ ਜੇਕਰ ਤੁਸੀਂ 300 ਤੋਂ ਲੈਕੇ 400 ਯੂਨਿਟ ਦੇ ਵਿਚਾਲੇ ਬਿਜਲੀ ਦੀ ਖਪਤ ਕਰਦੇ ਹੋ ਤਾਂ ਤੁਹਾਨੂੰ 100 ਯੂਨਿਟ ਦੇ ਹਿਸਾਬ ਨਾਲ 45 ਰੁਪਏ ਹੋਕ ਦੇਣੇ ਹੋਣਗੇ। ਇਸ ਸਾਰੇ ਵਧੇ ਹੋਏ ਯੂਨਿਟ ਨੂੰ ਜਮ੍ਹਾ ਕਰੀਏ ਤਾਂ ਇਹ ਬਣ ਦੇ ਹਨ 275 ਰੁਪਏ। ਯਾਨੀ ਅਸਾਨ ਭਾਸ਼ਾ ਵਿੱਚ ਤੁਸੀਂ ਜੇਕਰ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹੋ ਤਾਂ ਬਿਜਲੀ ਦੇ ਬਿੱਲ ਦੇ ਨਾਲ 275 ਰੁਪਏ ਵਾਧੂ ਦੇਣੇ ਹੋਣਗੇ। ਹੁਣ ਤੁਹਾਨੂੰ ਅਸੀਂ ਪੁਰਾਣੇ ਅਤੇ ਨਵੇਂ ਦਰਾਂ ਦਾ ਅੰਦਰ ਸਮਝਾਉਂਦੇ ਹਾਂ

ਪੁਰਾਣੇ ਅਤੇ ਨਵੇਂ ਰੇਟ ਦਾ ਅੰਦਰ
2 ਤੋਂ 7 ਕਿਲੋਵਾਟ ਤੱਕ
ਯੂਨਿਟ ਪੁਰਾਣਾ                            ਰੇਟ ਨਵਾਂ ਰੇਟ                    ਵਾਧਾ

0-100 3.49    ਪੈਸੇ/ਯੂਨਿਟ          4.19 ਪੈਸੇ/ਯੂਨਿਟ             70 ਪੈਸੇ
————————————————————
101-300 5.84 ਪੈਸੇ/ਯੂਨਿਟ         6.64 ਪੈਸੇ/ਯੂਨਿਟ             80 ਪੈਸੇ
————————————————————
300- 400 7.30 ਪੈਸੇ/ਯੂਨਿਟ          7.75 ਪੈਸੇ/ਯੂਨਿਟ            45 ਪੈਸੇ

ਰਾਜਾ ਵੜਿੰਗ ਨੇ ਚੁੱਕੇ ਸਵਾਲ

ਉਧਰ ਆਗੂ ਵਿਰੋਧੀ ਧਿਰ ਕਾਂਗਰਸ ਨੇ ਬਿਜਲੀ ਦੀਆਂ ਕੀਮਤਾਂ ਵਧਾਉਣ ਨੂੰ ਲੈਕੇ ਸਵਾਲ ਚੁੱਕੇ ਹਨ। ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ‘ਜਲੰਧਰ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਪ ਸਰਕਾਰ ਦੀ ਪਹਿਲੀ ਸੁਗਾਤ । ਬਿਜਲੀ ਦੇ ਰੇਟਾਂ ਵਿੱਚ ਕੀਤਾ ਵਾਧਾ । ਪਾਵਰ ਕੰਪਨੀਆਂ ਨਾਲ ਹੋਏ ਐਗਰੀਮੈਂਟ ਕਦੋਂ ਕੈਂਸਲ ਕਰ ਰਹੇ ਹੋ ?