Punjab

PSEB ਵੱਲੋਂ ‘ਅੰਤਰ ਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ’ ਦਾ ਐਲਾਨ !

ਬਿਉਰੋ ਰਿਪੋਰਟ : ਪੰਜਾਬ ਸੂਕਲ ਸਿੱਖਿਆ ਬੋਰਡ (PSEB) ਨੇ ਪੰਜਾਬੀ ਨੂੰ ਵਧਾਵਾ ਦੇਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ । PSEB ਵੱਲੋਂ ਅੰਤਰ ਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ’ ਐਲਾਨ ਕੀਤਾ ਗਿਆ ਹੈ । ਇਸ ਦਾ ਵੱਡਾ ਮਕਸਦ ਹੈ ਦੁਨੀਆ ਭਰ ਵਿੱਚ ਵਸੇ ਪੰਜਾਬੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ । ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ ਇਹ ਕਿਸੇ ਵੀ ਖੇਤਰੀ ਭਾਸ਼ਾ ਲਈ ਕੀਤਾ ਜਾਣ ਵਾਲਾ ਪਹਿਲਾ ਉਲੰਪੀਆਡ ਹੋਵੇਗਾ ।

ਬੱਚਿਆਂ ਨੂੰ ਖੇਡ-ਖੇਡ ਵਿੱਚ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਿਆ ਜਾਵੇਗਾ । ਇਸ ਦੇ ਲਈ ਆਨ ਲਾਈਨ ਟੈਸਟ ਦੇਣਾ ਹੋਵੇਗਾ । ਟੈਸਟ ਲਈ ਬੋਰਡ ਦੇ ਵੱਲੋਂ ਕਿਤਾਬ ਪ੍ਰਧਾਨ ਕੀਤਾ ਜਾਵੇਗਾ । ਜਿਸ ਵਿੱਚ ਟੈਸਟ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂਕੀ ਬੱਚਾ ਉਸ ਨੂੰ ਪੜ੍ਹ ਕੇ ਤਿਆਰੀ ਕਰ ਸਕੇ । 13-17 ਸਾਲ ਦੇ ਬੱਚੇ ਨੂੰ ਟੈਸਟ ਲਈ ਭਾਰਤ ਵਿੱਚ 200 ਰੁਪਏ ਫੀਸ ਦੇਣੀ ਹੋਵੇਗੀ ਜਦਕਿ ਵਿਦੇਸ਼ ਵਿੱਚ ਬੈਠੇ ਬੱਚਿਆਂ ਤੋਂ 800 ਰੁਪਏ ਫੀਸ ਲਈ ਜਾਵੇਗੀ । ਬੱਚਿਆਂ ਨੂੰ ਆਨ ਲਾਈਨ ਰਜਿਸਟਰ ਕਰਵਾਉਣਾ ਹੋਵੇਗਾ । ਰਜਿਸਟੇਸ਼ਨ ਵਾਲੇ ਬੱਚੇ ਨੂੰ ਆਨ ਲਾਈਨ ਕਿਤਾਬ ਦੀ PDF ਫਾਈਲ ਭੇਜੀ ਜਾਵੇਗੀ । ਇਸ ਨੂੰ ਪੜ੍ਹ ਕੇ ਬੱਚਾ ਟੈਸਟ ਦੇ ਸਕੇਗਾ ।

ਬੋਰਡ ਵੱਲੋਂ ਮੋਕ ਟੈਸਟ ਵੀ ਰੱਖਿਆ ਜਾਵੇਗਾ ਉਸ ਤੋਂ ਬਾਅਦ 8 ਅਤੇ 9 ਦਸੰਬਰ ਨੂੰ ਫਾਈਨਲ ਟੈਸਟ ਹੋਵੇਗਾ । ਪੂਰੀ ਦੁਨੀਆ ਨੂੰ 6 ਜ਼ੋਨਾਂ ਵਿੱਚ ਵੰਡਿਆ ਗਿਆ ਹੈ । ਓਬਜੈਕਟਿਵ ਟਾਇਪ ਟੈਸਟ ਵਿੱਚ 50 ਫੀਸਦੀ ਸਵਾਲ ਹੋਣਗੇ ਅਤੇ ਟੈਕਟ ਦੇਣ ਵਾਲੇ ਹਰੇਕ ਬੱਚੇ ਨੂੰ ਹਿੱਸੇਦਾਰੀ ਸਰਟੀਫਿਕੇਟ ਮਿਲੇਗਾ ਪਰ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਐਕਸੀਲੈਂਸ ਸਰਟੀਫਿਕੇਟ ਵੀ ਮਿਲੇਗਾ ।