ਬਿਉਰੋ ਰਿਪੋਰਟ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ, 10ਵੀਂ, ਤੇ 12ਵੀਂ ਜਮਾਤ ਦੇ ਪੇਪਰਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦੱਸ ਦੇਈਏ ਕਿ 8ਵੀਂ ਜਮਾਤ ਦੇ ਪੇਪਰ 19 ਫਰਵਰੀ ਤੋਂ ਲੈ ਕੇ 7 ਮਾਰਚ ਤੱਕ ਹੋਣਗੇ ਅਤੇ 10ਵੀਂ ਦੇ ਪੇਪਰ 10 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਹੋਣਗੇ, ਜਦਕਿ 12ਵੀਂ ਜਮਾਤ ਦੇ ਪੇਪਰ 19 ਫਰਵਰੀ ਤੋਂ 4 ਅ੍ਰਪੈਲ ਤੱਕ ਚੱਲਣਗੇ। ਇਸ ਸਬੰਧੀ ਪੇਪਰਾਂ ਦੀ ਸਾਰੀ ਡੇਟਸ਼ੀਟ www.pseb.ac.in ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਬਾਬਤ ਬੋਰਡ ਨੇ ਇਸ ਦਾ ਨੋਟੀਫਿਕੇਸ਼ਨ ਵੀ ਵੈਬਸਾਈਟ ‘ਤੇ ਅਪਲੋਡ ਕਰ ਦਿੱਤਾ ਹੈ।
ਇਹ ਵੀ ਪੜ੍ਹੋ – HMPV ਭਾਰਤ ‘ਚ ਫੜ ਰਿਹਾ ਜ਼ੋਰ, ਅੱਜ ਫਿਰ ਆਇਆ ਇਕ ਮਾਮਲਾ