ਬਿਉਰੋ ਰਿਪੋਰਟ – ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 2025 ਬੋਰਡ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿੰਨ੍ਹਾਂ ਕਲਾਸਾਂ ਦੀ ਪ੍ਰੀਖਿਆ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ 8ਵੀਂ 10ਵੀਂ ਅਤੇ 12ਵੀਂ ਕਲਾਸ ਸ਼ਾਮਲ ਹੈ । 10ਵੀਂ ਤੋਂ 12ਵੀਂ ਦੀ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋਣਗੀਆਂ । 8ਵੀਂ ਕਲਾਸ ਦੀ ਪ੍ਰੀਖਿਆ 10 ਮਾਰਚ ਨੂੰ ਸ਼ੁਰੂ ਹੋਵੇਗੀ । ਬੋਰਡ ਵੱਲੋਂ ਤੈਅ ਕੀਤੇ ਗਏ ਕੇਂਦਰਾਂ ‘ਤੇ ਪ੍ਰੀਖਿਆ ਕਰਵਾਈ ਜਾਵੇਗੀ । CBSE ਦੇ ਨਕਸ਼ੇ ਕਦਮ ‘ਤੇ ਚੱਲ ਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਇਸ ਵਾਰ ਤਕਰੀਬਨ ਤਿੰਨ ਮਗੀਨੇ ਪਹਿਲਾਂ ਬੋਰਡ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ ਕੀਤਾ ਹੈ ।
ਨਵੰਬਰ ਮਹੀਨੇ ਵਿੱਚ ਹੀ CBSE ਨੇ 10ਵੀਂ ਅਤੇ 12 ਦੀਆਂ ਬੋਰਡ ਪ੍ਰੀਖਿਆ ਦਾ ਐਲਾਨ ਕੀਤਾ ਸੀ । CBSE ਦੇ ਸ਼ੈਡੀਊਲ ਮੁਤਾਬਿਕ 10ਵੀਂ ਅਤੇ 12ਵੀਂ ਥਿਊਰੀ ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ 2025 ਤੋਂ ਸ਼ੁਰੂ ਹੋਣਗੀਆਂ ਜਦਕਿ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸਾਲ 44 ਲੱਖ ਵਿਦਿਆਰਥੀ ਪ੍ਰੀਖਿਆ ਵਿੱਚ ਬੈਠ ਰਹੇ ਹਨ ।