ਹਾਲ ਹੀ ਵਿੱਚ ਪਿਛਲੇ ਹਫ਼ਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਹੈ। ਹੁਣ 12ਵੀਂ ਜਮਾਤ ਦਾ ਨਤੀਜਾ (PSEB 12th Result 2024) ਵੀ ਜਲਦ ਆਉਣ ਵਾਲਾ ਹੈ। ਖ਼ਬਰ ਹੈ ਕਿ ਬੋਰਡ ਨੇ ਨਤੀਜੇ ਐਲਾਨਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ 30 ਅਪ੍ਰੈਲ ਤਕ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਵਿਦਿਆਰਥੀ PSEB ਦੀ ਅਧਿਕਾਰਿਤ ਵੈੱਬਸਾਈਟ www.pseb.ac.in ‘ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।
ਇੰਞ ਵੇਖੋ ਆਪਣਾ ਨਤੀਜਾ
- PSEB ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।
- Home ਪੇਜ ’ਤੇ ਉਪਲੱਬਧ PSEB 12th Result 2024 ਲਿੰਕ ’ਤੇ ਕਲਿੱਕ ਕਰੋ। ਇਸ ਤੁਹਾਨੂੰ ਇੱਕ ਨਵੇਂ ਪੇਜ ’ਤੇ ਲੈ ਜਾਵੇਗਾ।
- ਇੱਥੇ ਲੋੜੀਂਦੇ ਵੇਰਵੇ ਦਰਜ ਕਰੋ ਤੇ ਸਬਮਿੱਟ ਬਟਨ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੇ ਪਰਚਿਆਂ ਦਾ ਨਤੀਜਾ ਸਕਰੀਨ ’ਤੇ ਦਿਖਾਈ ਦੇਵੇਗਾ।