‘ਦ ਖ਼ਾਲਸ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਜੀਤਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਰਹੀ ਹੈ ਕਿ ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ। ਨਤੀਜਾ 96.96 ਫ਼ੀਸਦੀ ਦੱਸਿਆ ਜਾ ਰਿਹਾ ਹੈ। ਪਹਿਲੇ ਤਿੰਨ ਸਥਾਨ ਲੜਕੀਆਂ ਦੀ ਝੋਲੀ ਪਏ ਹਨ। ਲੁਧਿਆਣਾ ਦੀ ਤੇਜਾ ਸਿੰਘ ਸਵਤੰਤਰਾ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਪਹਿਲੇ ਨੰਬਰ ਉੱਤੇ ਰਹੀ ਜਦਕਿ ਮਾਨਸਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦੂਜੇ ਅਤੇ ਸਰਸਵਤੀ ਸੀਨੀਅਰ ਸਕੈਂਡਰੀ ਸਕੂਲਾ ਜੈਤੋ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਨੰਬਰ ‘ਤੇ ਰਹੀ। ਜ਼ਿਲ੍ਹਾ ਪੱਧਰ ‘ਤੇ ਪਠਾਨਕੋਟ ਨੇ ਟਾਪ ਕੀਤਾ ਹੈ।
3 ਲੱਖ 1 ਹਜ਼ਾਰ 700 ਵਿਦਿਆਰਥੀਆਂ ਨੇ PSEB ਦੀ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 15 ਹਜ਼ਾਰ 204 ਫੀਸਦੀ ਵਿਦਿਆਰਥੀ 12ਵੀਂ ਦਾ ਇਮਤਿਹਾਨ ਪਾਸ ਨਹੀਂ ਕਰ ਸਕੇ। ਇਸਦੇ ਨਾਲ ਹੀ 8 ਹਜ਼ਾਰ 697 ਫੀਸਦੀ ਬੱਚਿਆਂ ਦੀ COMPARTMENT ਆਈ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਪਾਸ ਫੀਸਦ ਵਜੋਂ ਨੰਬਰ ਇੱਕ ਉੱਤੇ ਰਹੇ। ਸਰਕਾਰੀ ਸਕੂਲਾਂ ਦੇ 97.43 ਫੀਸਦੀ ਬੱਚੇ ਪਾਸ ਹੋਏ ਹਨ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 96.86 ਫ਼ੀਸਦ ਰਿਹਾ। ਮਾਨਤਾ ਪ੍ਰਾਪਤ ਸਕੂਲਾਂ ਦਾ ਨਤੀਜਾ 96.23 ਫੀਸਦ ਨਾਲ ਤੀਜੇ ਨੰਬਰ ‘ਤੇ ਰਿਹਾ ਜਦਕਿ ASSOCIATE ਸਕੂਲ 93.30 ਫੀਸਦ ਨਾਲ ਚੌਥੇ ਨੰਬਰ ਉੱਤੇ ਰਿਹਾ ਹੈ।
12ਵੀਂ ਦੇ ਨਤੀਜਿਆਂ ਵਿੱਚ ਪਠਾਨਕੋਟ ਜ਼ਿਲ੍ਹਾ ਇੱਕ ਨੰਬਰ ‘ਤੇ ਰਿਹਾ। ਰੂਪਨਗਰ 98.48 ਪਾਸ ਫੀਸਦ ਨਾਲ ਦੂਜੇ ਅਤੇ SBS ਨਗਰ 98.24 ਫੀਸਦੀ ਨਾਲ ਤੀਜੇ ਨੰਬਰ ‘ਤੇ ਰਿਹਾ ਹੈ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦਾ ਪਾਸ ਫੀਸਦ 94 ਫੀਸਦੀ ਦੇ ਵਿੱਚ ਹੀ ਰਿਹਾ। 23ਵੇਂ ਨੰਬਰ ‘ਤੇ ਗੁਰਦਾਸਪੁਰ ਰਿਹਾ ਜਿੱਥੇ 94.21 ਫੀਸਦੀ ਵਿਦਿਆਰਥੀ ਪਾਸ ਹੋਏ ਹਨ।