India Punjab

PSEB 10ਵੀਂ ਦੀ ਬੋਰਡ ਪ੍ਰੀਖਿਆ ‘ਚ ਪਹਿਲੇ ਤਿੰਨੋਂ ਥਾਵਾਂ ‘ਤੇ ਕੁੜੀਆਂ ਨੇ ਮਾਰੀ ਬਾਜ਼ੀ,ਸ਼ਹਿਰੀ ਦੇ ਮੁਕਾਬਲੇ ਪੇਂਡੂ ਖੇਤਰ ਦੇ ਚੰਗੇ ਰਹੇ ਨਤੀਜੇ

 

ਬਿਉਰੋ ਰਿਪੋਰਟ  – PSEB ਦੀ 12ਵੀਂ ਦੀ ਬੋਰਡ ਪ੍ਰੀਖਿਆ ਵਾਂਗ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ । ਪਹਿਲੇ,ਦੂਜੇ ਅਤੇ ਤੀਜੇ ਨੰਬਰ ‘ਤੇ ਕੁੜੀਆਂ ਰਹੀਆਂ,ਤਿੰਨਾਂ ਨੇ 650 ਵਿੱਚੋਂ 650 ਨੰਬਰ ਹਾਸਲ ਕੀਤੇ ਪਰ ਨਿਯਮ ਮੁਤਾਬਿਕ ਉਮਰ ਦੇ ਹਿਸਾਬ ਨਾਲ ਵਿਦਿਆਰਥਣਾ ਨੂੰ ਪਹਿਲੇ ਦੂਜੇ ਅਤੇ ਤੀਜੇ ਥਾਂ ‘ਤੇ ਐਲਾਨਿਆ ਗਿਆ ਹੈ । ਫਰੀਦਕੋਟ ਦੇ ਕੋਟ ਸੁਖਿਆਂ ਸਥਿਤ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਦੀ ਅਕਸਨੂਰ ਕੌਰ ਨੇ ਟਾਪ ਕੀਤਾ । ਦੂਜੇ ਨੰਬਰ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਛਤਿਯਾਣਾ ਦੇ ਬਾਬਾ ਫਰੀਦ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੀ ਰਤਿੰਦਰਦੀਪ ਕੌਰ ਰਹੀ ਜਦਕਿ ਤੀਜੇ ਨੰਬਰ ਤੇ ਮਲੇਰਕੋਟਲਾ ਦੇ ਚੌਂਦਾ ਦੇ ਰਾਮ ਸਰੂਪ ਮੈਮੋਰੀਅਲ ਸੀਨੀਅ ਸਕੈਂਡਰੀ ਸਕੂਲ ਦੀ ਅਰਸ਼ਦੀਪ ਕੌਰ ਰਹੀ।

10ਵੀਂ ਦੀ ਬੋਰਡ ਪ੍ਰੀਖਿਆ ਵਿੱਚ 95 ਫੀਸਦੀ ਵਿਦਿਆਰਥੀ ਪਾਸ ਹੋਏ,ਕੁੱਲ 2,77,746 ਵਿਦਿਆਰਥੀਆਂ ਵਿੱਚੋਂ 2,65,548 ਨੇ ਪ੍ਰੀਖਿਆ ਪਾਸ ਕੀਤੀ ਹੈ । ਇਸ ਵਾਰ 96.85% ਫੀਸਦੀ ਕੁੜੀਆਂ ਪਾਸ ਹੋਈਆਂ ਜਦਕਿ ਮੁੰਡਿਆਂ ਦਾ ਪਾਸ ਫੀਸਦ 94.50% ਫੀਸਦੀ ਰਿਹਾ,ਸ਼ਹਿਰ ਖੇਤਰਾ ਵਿੱਚ ਪਾਸ ਫੀਸਦ 94.71% ਜਦਕਿ ਪੇਂਡੂ ਦਾ 96.09% ਰਿਹਾ । ਸਰਕਾਰੀ ਸਕੂਲਾਂ ਵਿੱਚ ਪਾਸ ਫੀਸਦ 95.47% ਜਦਕਿ ਪ੍ਰਾਈਵੇਟ ਵਿੱਚ 96.96% ਵਿਦਿਆਰਥੀ ਪਾਸ ਹੋਏ । ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਪਾਸ ਫੀਸਦ 91.72% ਰਿਹਾ ।