ਬਿਉਰੋ ਰਿਪੋਰਟ – PRTC ਨੇ ਮੋਟਰ ਵਹੀਕਲ ਐਕਟ ਅਧੀਨ (Motor Vehical Act) ਕੰਡਕਟਰਾਂ (Conductor)ਦੇ ਲਈ ਨਵਾਂ ਹੁਕਮ ਜਾਰੀ ਕੀਤਾ ਹੈ । ਜਿਸ ਦੇ ਮੁਤਾਬਿਕ ਹੁਣ ਕੰਡਕਟਰ ਡਰਾਈਵਰ ਨਾਲ ਅੱਗੇ ਵਾਲੀ ਸੀਟ ‘ਤੇ ਨਹੀਂ ਬੈਠ ਸਕਣਗੇ । ਕੰਡਕਟਰਾਂ ਨੂੰ ਬੱਸ ਦੀ ਪਿਛਲੀ ਸੀਟ ‘ਤੇ ਹੀ ਬੈਠਣਾ ਹੋਵੇਗਾ ।
PRTC ਵੱਲੋਂ ਹੁਕਮ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ PRTC ਦੇ ਕੰਡਕਟਰ ਬੱਸਾਂ ਵਿੱਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਸੀਟ ‘ਤੇ ਨਹੀਂ ਬੈਠਦੇ ਹਨ । ਇਸ ਦੀ ਬਜਾਏ ਕੰਡਕਟਰ ਬੱਸ ਦੀ ਇੱਕ ਨੰਬਰ ਸੀਟ ਜਾਂ ਫਿਰ ਡਰਾਈਵਰ ਕੋਲ ਆਪਣੀ ਡਿਊਟੀ ਦੌਰਾਨ ਬੈਠ ਜਾਂਦੇ ਹਨ । ਜਿਸ ਦੀ ਵਜ੍ਹਾ ਕਰਕੇ ਉਹ ਸਵਾਰੀਆਂ ਦੇ ਬੱਸਾਂ ਵਿੱਚ ਉਤਰਨ ਜਾਂ ਚੜ੍ਹਨ ਸਮੇਂ ਧਿਆਨ ਨਹੀਂ ਦਿੰਦੇ ਹਨ । ਇਸ ਕਾਰਨ ਹਾਦਸੇ ਹੋਰ ਦਾ ਡਰ ਹੁੰਦਾ ਹੈ ।
ਹਾਲਾਂਕਿ PRTC ਦੇ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਹੁਣ ਇਸ ਦੀ ਸਖਤੀ ਨਾਲ ਪਾਲਨਾ ਕਰਵਾਈ ਜਾਵੇਗੀ । ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ ‘ਤੇ ਬੈਠਾ ਪਾਇਆ ਜਾਂਦਾ ਹੈ ਤਾਂ ਉਸ ਕੰਡਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।