ਬਿਉਰੋ ਰਿਪੋਰਟ – PRTC ਦੇ ਮੁਲਾਜ਼ਮਾਂ ਨੇ ਨਾਲ ਸਵਾਰੀਆਂ ਲਈ ਵੀ ਚੰਗੀ ਖ਼ਬਰ ਹੈ । ਪੰਜਾਬ ਸਰਕਾਰ PRTC ਦੇ ਬੇੜੇ ਵਿਚ ਕਰੀਬ 577 ਨਵੀਆਂ ਬੱਸਾਂ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। 400 ਤੋਂ ਵੱਧ ਬੱਸਾਂ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
PRTC ਨੂੰ ਜਨਵਰੀ 2025 ਵਿਚ 200 ਬੱਸਾਂ ਮਿਲਣਗੀਆਂ, ਜਦਕਿ ਬਾਕੀ ਬੱਸਾਂ ਮਈ ਮਹੀਨੇ ਤੱਕ ਸੜਕ ’ਤੇ ਉਤਾਰੀਆਂ ਜਾਣਗੀਆਂ। ਜਲਦੀ ਹੀ ਇਸ ਮਤੇ ਨੂੰ ਕੈਬਨਿਟ ਵਿੱਚ ਲਿਆਉਂਦਾ ਜਾਵੇਗਾ । ਇਸ ਵੇਲੇ PRTC ਕੋਲ 704 ਦੇ ਕਰੀਬ ਬੱਸਾਂ ਹਨ, ਜੋ ਹੁਣ ਵਧ ਕੇ 1100 ਹੋ ਜਾਣਗੀਆਂ।
ਪੰਜਾਬ ਵਿੱਚ ਰੋਜ਼ਾਨਾ 1 ਕਰੋੜ 25 ਲੱਖ ਰੁਪਏ ਬੱਸ ਤੇ ਖਰਚ ਹੁੰਦੇ ਹਨ । PRTC ਨੇ ਸਾਲ 2021-22 ਦੇ ਮੁਕਾਬਲੇ ਸਾਲ 2023-24 ਵਿੱਚ 263.39 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦਾ ਰਿਕਾਰਡ ਬਣਾਇਆ ਹੈ। 2022-23 ਦੀ ਆਮਦਨ ਵਧ ਕੇ 870.48 ਕਰੋੜ ਰੁਪਏ ਹੋ ਗਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਮੁਤਾਬਿਕ ਸੂਬਾ ਸਰਕਾਰ ਵੱਲੋਂ 600 ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ । ਇਸ ਦੀ ਵਜ੍ਹਾ ਕਰਕੇ ਛੋਟੇ ਬੱਸ ਚਾਲਕਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ।