International

ਕੈਨੇਡਾ,ਨਿਊਜ਼ੀਲੈਂਡ ਤੇ ਫਰਾਂਸ ਵਿੱਚ ਰੋ ਸ-ਪ੍ਰਦਰ ਸ਼ਨ

‘ਦ ਖ਼ਾਲਸ ਬਿਊਰੋ :ਕਰੋ ਨਾ ਦੀ ਲਹਿਰ ਮੱਠੀ ਪੈਣ ਮਗਰੋਂ ਸੰਸਾਰ ਦੇ ਕਈ ਦੇਸ਼ਾਂ ਨੇ ਕੋਵਿਡ ਪਾ ਬੰਦੀਆਂ ਚੱਕ ਦਿਤੀਆਂ ਹਨ ਪਰ ਕਈ ਦੇਸ਼ ਹਾਲੇ ਵੀ ਇਹਨਾਂ ਪਾਬੰ ਦੀਆਂ ਨੂੰ ਕਾਇਮ ਰੱਖਣ ਦੇ ਪੱਖ ਵਿੱਚ ਹਨ । ਜਿਸ ਦਾ ਨਤੀਜਾ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਆਮ ਜਨਤਾ ਤੰ ਗ ਆ ਵਿਰੋਧ ਵਿੱਚ ਸੜਕਾਂ ਤੇ ਉਤਰ ਆਈ ਹੈ ਤੇ ਕਈ ਜਗਾ ਇਸ ਮਾਮਲੇ ਵਿੱਚ ਆਮ ਜਨਤਾ ਤੇ ਸਰਕਾਰਾਂ ਆਹਮਣੇ-ਸਾਹਮਣੇ ਆ ਗਈਆਂ ਹਨ।

ਇਸ ਦੀ ਸਭ ਤੋਂ ਵੱਡਾ ਉਦਾਹਰਣ ਉਦੋਂ ਦੇਖਣ  ਨੂੰ  ਮਿਲਿਆ ਜਦੋਂ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਲਈ ਟੀਕਾਕ ਰਣ ਲਾਜ਼ਮੀ ਕੀਤੇ ਜਾਣ ਮਗਰੋਂ ਵਿਰੋ ਧ ਸ਼ੁਰੂ ਹੋ ਗਿਆ ਤੇ ਕੈਨੇਡਾ-ਅਮਰੀਕਾ ਦੀ ਸਰਹੱਦ ਤੇ ਕੈਨੇਡੀਅਨ ਟਰੱਕਰਾਂ ਨੇ “ਆਜ਼ਾਦੀ ਕਾਫਲਾ” ਕੱਢਿਆ ਅਤੇ ਨਾਲ ਹੀ ਟਰੂਡੋ ਸਰਕਾਰ ਦੀਆਂ ਮਹਾ ਮਾਰੀ ਪਾਬੰਦੀ ਆਂ ਤੋਂ ਲੈ ਕੇ ਕਾਰਬਨ ਟੈਕਸਾਂ ਤੱਕ ਸਾਰੀਆਂ ਨੀਤੀਆਂ ਦਾ ਵਿਰੋਧ ਕੀਤਾ। ਓਟਾਵਾ ਵਿੱਚ ਤਿੰਨ ਹਫ਼ਤਿਆਂ ਤੋਂ ਵਿਰੋ ਧ ਪ੍ਰਦ ਰਸ਼ਨ ਚੱਲ ਰਹੇ ਹਨ।

ਪ੍ਰਦਰਸ਼ਨ ਕਾਰੀਆਂ ਨੇ ਐਂਬੈਸਡਰ ਬ੍ਰਿਜ, ਵਿੰਡਸਰ, ਓਨਟਾਰੀਓ ਅਤੇ ਡੇਟ੍ਰੋਇਟ ਵਿਚਕਾਰ ਇੱਕ ਮਹੱਤਵਪੂਰਨ ਵਪਾਰਕ ਮਾਰਗ, ਨੂੰ ਛੇ ਦਿਨਾਂ ਲਈ ਬੰਦ ਕਰ ਦਿੱਤਾ ਸੀ। ਜਿਸ ਨੂੰ ਪੁਲਿਸ ਨੇ ਸਾਫ਼ ਕਰਵਾ ਲਿਆ ਹੈ।

ਸਰਕਾਰ ਨੇ ਐਮਰਜੈਂਸੀ ਐਕਟ ਤਹਿਤ ਪ੍ਰਦਰ ਸ਼ਨਕਾਰੀਆਂ ਦੇ ਫੰਡਾਂ ਵਿੱਚ ਕਟੌਤੀ ਕਰਨ ਦੇ ਮਕਸਦ ਨਾਲ ਕੈਨੇਡਾ ਵਿੱਚ ਐਮ ਰਜੈਂਸੀ ਲਾਗੂ ਕਰ ਦਿਤੀ ਹੈ ਜੋ ਕਿ 50 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪ੍ਰਧਾਨ ਮੰਤਰੀ ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ”ਇਸ ਤਰ੍ਹਾਂ ਦੀ ਨਾਕਾ ਬੰਦੀ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਜਨਤਕ ਸੁਰੱ ਖਿਆ ਨੂੰ ਵੀ ਖਤਰੇ ‘ਚ ਪਾ ਰਹੀ ਹੈ। ਅਸੀਂ ਗੈਰ-ਕਾਨੂੰ ਨੀ ਅਤੇ ਖਤਰ ਨਾਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਨਾ ਹੀ ਦੇਵਾਂਗੇ।

ਕੈਨੇਡਾ ਮਗਰੋਂ ਨਿਊਜ਼ੀਲੈਂਡ ਸਰਕਾਰ ਨੇ ਵੈਕ ਸੀਨ ਵਿਰੋਧੀ ਪ੍ਰਦਰ ਸ਼ਨਾਂ ਖ਼ਿਲਾ ਫ਼ ਸਖ ਤ ਕਾਰਵਾਈ ਦੇ ਸੰਕੇਤ ਦਿਤੇ ਹਨ। ਇਥੇ ਪ੍ਰਦਰਸ਼ਨ ਕਾਰੀਆਂ ਨੇ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕ ’ਤੇ ਟੈਂਟ ਲਾ ਕੇ ਕਰੋ ਨਾ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਸੀ ਤੇ ਰਾਜਧਾਨੀ ਵੈਲਿੰਗਟਨ ਵਿੱਚ ਇੱਕ ਹਫ਼ਤੇ ਤੋਂ ਪ੍ਰਦਰਸ਼ਨਕਾ ਰੀਆਂ ਨੇ ਸੜਕਾਂ ਵੀ ਰੋਕ ਦਿਤੀਆਂ ਸੀ।

ਕੁਝ ਦਿਨ ਮਗਰੋਂ ਪ੍ਰਸ਼ਾਸਨ ਨੇ  ਸਖ਼ ਤ ਰਵੱਈਆ ਅਪਨਾ ਕੇ 122 ਪ੍ਰਦਰ ਸ਼ਨਕਾਰੀਆਂ ਦੀ ਗ੍ਰਿਫ਼ ਤਾਰ ਕਰ ਲਿਆ ਸੀ । ਜਿਸ ਨਾਲ ਪਹਿਲਾਂ ਤਾਂ ਪ੍ਰਦਰਸ਼ਨ ਕਾਰੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਪਰ ਹਫ਼ਤੇ ਦੇ ਅੰਤ ’ਚ ਦੁਬਾਰਾ 3,000 ਹਜ਼ਾਰ ਤੋਂ ਵੀ ਵੱਧ ਹੋ ਗਈ ਸੀ। 

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਕਰੋ ਨਾ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ ਨਕਾਰੀ ‘ਧਮ ਕੀ ਅਤੇ ਦਮਨ’ ਦਾ ਸਹਾਰਾ ਲੈ ਰਹੇ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਜੈਸਿੰਡਾ ਆਰਡਰਨ ਨੇ ਕਿਹਾ, ‘ਪ੍ਰਦਰਸ਼ਨ ਕਾਰੀਆਂ ਨੂੰ ਲੈ ਕੇ ਮੇਰਾ ਰੁਖ ਬਿਲਕੁੱਲ ਸਪੱਸ਼ਟ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਵਿਰੋਧ ਪ੍ਰਗਟਾਇਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਕੇਂਦਰੀ ਵੈਲਿੰਗਟਨ ’ਚ ਲੋਕਾਂ ਨੂੰ ਡਰਾਉਣ ਅਤੇ ਪ੍ਰੇਸ਼ਾਨ ਕਰਨ ਦੇ ਨਜ਼ਰੀਏ ਤੋਂ ਅੱਗੇ ਵਧ ਚੁੱਕਾ ਹੈ।’’ ਪੁਲੀਸ ਨੇ ਅੱਜ ਪ੍ਰਦਰਸ਼ਨ ਕਾਰੀਆਂ ਆਪਣੇ ਟੈਂਟ ਅਤੇ ਵਾਹਨ ਉਥੋਂ ਜਲਦੀ ਤੋਂ ਜਲਦੀ ਹਟਾਉਣ ਲਈ ਆਖਿਆ ਹੈ ਅਤੇ ਬਦਲ ਵਜੋਂ ਵਾਹਨ ਨੇੜਲੇ ਸਟੇਡੀਅਮ ’ਚ ਖੜ੍ਹੇ ਕਰਨ ਦੀ ਪੇਸ਼ਕਸ਼ ਕੀਤੀ ਹੈ।

ਇਸੇ ਤਰਾਂ ਯੂਰੋਪ ਦੇ ਦੇਸ਼ ਫਰਾਂਸ ਵਿੱਚ ਕੋ ਵਿਡ ਪਾਬੰ ਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ ਨਕਾਰੀਆਂ ਦੇ 500 ਵਾਹਨਾਂ ਨੇ ਦੇਸ਼ ਦੀ ਰਾਜਧਾਨੀ ਵਿੱਚ ਵੜਨ ਦੀ ਕੌਸ਼ਿਸ਼ ਕੀਤੀ । ਜਿਹਨਾਂ ਨੂੰ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਪਿਛੇ ਹੀ ਰੋਕ ਦਿੱਤਾ। ਇੱਕ ਟਵੀਟ ਰਾਹੀਂ ਪੁਲਿਸ ਪ੍ਰਸ਼ਾਸਨ ਨੇ  ਦਸਿਆ ਕਿ 200 ਮੋਟਰਸਾਈਕਲ ਚਾਲਕਾਂ ਦੇ ਚਲਾਨ ਕੱਟੇ ਗਏ ਤੇ ਕਈ ਕਾਫਲਿਆਂ ਨੂੰ ਪੈਰਿਸ ਦੇ ਮੁੱਖ ਇਲਾਕਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਇਹ ਪ੍ਰਦਰਸ਼ ਨਕਾਰੀ ਫਰਾਂਸੀਸੀ ਝੰਡੇ ਲਹਿਰਾਉਂਦੇ ਹੋਏ ਤੇ ‘ਆਜ਼ਾਦੀ’ ਦੇ ਨਾਅਰੇ ਲਗਾਉਂਦੇ ਹੋਏ ਇਕੱਠੇ ਹੋਏ ਸਨ। ਇਸੇ ਦੌਰਾਨ ਦੋ ਪ੍ਰਦਰਸ਼ ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।