India

ਆਂਧਰਾ ਪ੍ਰਦੇਸ਼ ‘ਚ ਪ੍ਰਦ ਰਸ਼ਨ ਕਾਰੀਆਂ ਨੇ ਮੰਤਰੀ ਦੇ ਘਰ ਨੂੰ ਲਾਈ ਅੱ ਗ

‘ਦ ਖ਼ਾਲਸ ਬਿਊਰੋ : ਆਂਧਰਾ ਪ੍ਰਦੇਸ਼ ਵਿੱਚ ਜ਼ਿਲ੍ਹੇ ਦਾ ਨਾਮ ਬਦਲਣ ਦਾ ਵਿਰੋਧ ਕਰ ਰਹੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਟਰਾਂਸਪੋਰਟ ਮੰਤਰੀ ਦੇ ਘਰ ਨੂੰ ਅੱ ਗ ਲਗਾ ਦਿੱਤੀ। ਆਂਧਰਾ ਪ੍ਰਦੇਸ਼ ਦੇ ਅਮਲਾਪੁਰਮ ਸ਼ਹਿਰ ਵਿੱਚ ਮੰਗਲਵਾਰ ਨੂੰ ਨਵੇਂ ਬਣੇ ਜ਼ਿਲ੍ਹੇ ਕੋਨਸੀਮਾ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਸੀਮਾ ਕਰਨ ਦੇ ਪ੍ਰਸਤਾਵ ਦਾ ਵਿ ਰੋਧ ਕਰ ਰਹੇ ਲੋਕਾਂ ਉਤੇ ਪੁਲਿਸ ਵੱਲੋਂ ਲਾ ਠੀ ਚਾਰਜ ਕੀਤਾ ਗਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਟਰਾਂਸਪੋਰਟ ਮੰਤਰੀ ਪਿਨਿਪੇ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਦ ਰ ਸ਼ਨਕਾ ਰੀਆਂ ਨੇ ਪੁਲਿਸ ਵਾਹਨ ਅਤੇ ਇਕ ਵਿਦਿਅਕ ਸੰਸਥਾ ਦੀ ਬੱਸ ਨੂੰ ਵੀ ਫੂਕ ਦਿੱਤਾ।

ਸੂਬੇ ਦੇ ਗ੍ਰਹਿ ਮੰਤਰੀ ਤਾਨੇਤੀ ਵਨਿਤਾ ਨੇ ਦੋ ਸ਼ ਲਗਾਏ ਕਿ ਕੁਝ ਰਾਜਨੀਤਿਕ ਪਾਰਟੀਆਂ ਅਤੇ ਅਸਮਾਜਿਕ ਤੱਤਾਂ ਨੇ ਭੀੜ ਨੂੰ ਭੜ ਕਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦ ਭਾਗਾ ਹੈ, ਘਟ ਨਾ ਵਿੱਚ 20 ਪੁਲਿਸ ਮੁਲਾਜ਼ਮਾਂ ਵੀ ਜ਼ਖ਼ਮੀ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਦੋ ਸ਼ੀਆਂ ਬਖਸ਼ਿਆ ਨਹੀਂ ਜਾਵੇਗਾ।

ਸਰਕਾਰ ਨੇ 4 ਅਪ੍ਰੈਲ ਨੂੰ ਪੂਰਵੀ ਗੋਦਾਵਰੀ ਜ਼ਿਲ੍ਹੇ ਵਿਚੋਂ ਅਲੱਗ ਕਰਕੇ ਕੋਨਾਸੀਮਾ ਜ਼ਿਲ੍ਹੇ ਬਣਾਇਆ ਸੀ। ਪਿਛਲੇ ਹਫਤੇ ਸੂਬਾ ਸਰਕਾਰ ਨੇ ਕੋਨਾਸੀਮਾ ਜ਼ਿਲ੍ਹੇ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਾਸੀਮਾ ਜ਼ਿਲ੍ਹਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਤੋਂ ਇੰਤਰਾਜ ਮੰਗੇ ਸਨ। ਕੁਝ ਸੰਗਠਨਾਂ ਵੱਲੋਂ ਨਾਮ ਬਦਲਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ।