India Punjab

ਅਧਿਆਪਕਾਂ ਦਾ ਚੰਡੀਗੜ੍ਹ ‘ਚ ਪ੍ਰਦ ਰਸ਼ਨ, ਸਿੱਧੂ ਨੇ ਮੀਟਿੰਗ ਕਰਵਾਈ ਤੈਅ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਈਟੀਟੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਅਧਿਆਪਕਾਂ ਅਤੇ ਪ੍ਰਗਟ ਸਿੰਘ ਵਿਚਾਲੇ ਗੱਲਬਾਤ ਵੀ ਕਰਵਾਈ। ਪ੍ਰਗਟ ਸਿੰਘ ਨੇ ਅਧਿਆਪਕਾਂ ਨੂੰ ਸ਼ਾਮ 7 ਵਜੇ ਦਾ ਸਮਾਂ ਦਿੱਤਾ ਹੈ। ਸਿੱਧੂ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਧਿਆਪਕਾਂ ਦੀ ਪ੍ਰਗਟ ਸਿੰਘ ਦੇ ਨਾਲ ਸ਼ਾਮ 7 ਵਜੇ ਦੀ ਮੀਟਿੰਗ ਤੈਅ ਕਰਵਾ ਦਿੱਤੀ ਹੈ ਅਤੇ ਅੱਜ ਜਾਂ ਕੱਲ੍ਹ ਉਨ੍ਹਾਂ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਹੋ ਜਾਵੇਗੀ।

ਕੀ ਹੈ ਮਸਲਾ ?

ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਸਾਡੇ ਨਾਲ ਗੈਰ-ਕਾਨੂੰਨੀ ਧੱਕਾ ਕੀਤਾ ਜਾ ਰਿਹਾ ਹੈ। ਅਸੀਂ 2016 ਵਿੱਚ ਰੈਗੂਲਰ ਅਧਿਆਪਕ ਵਜੋਂ ਰੈਗੂਲਰ ਭਰਤੀ ਉੱਤੇ ਈਟੀਟੀ ਅਧਿਆਪਕ ਨਿਯੁਕਤ ਹੋਏ ਸੀ। ਅੱਜ ਸਾਨੂੰ ਬਤੌਰ ਰੈਗੂਲਰ ਅਧਿਆਪਕ ਦੇ ਪੰਜ ਸਾਲ ਨੌਕਰੀ ਕਰਦਿਆਂ ਨੂੰ ਹੋ ਗਏ ਹਨ। ਅਸੀਂ ਕਰੀਬ 4500 ਦੇ ਕਰੀਬ ਅਧਿਆਪਕ ਇਕੱਠੇ ਭਰਤੀ ਹੋਏ ਸੀ ਅਤੇ ਉਨ੍ਹਾਂ ਵਿੱਚੋਂ 180 ਅਧਿਆਪਕਾਂ ਉੱਤੇ ਕੇਂਦਰੀ ਪੇਅ ਸਕੇਲ ਲਾਗੂ ਕਰ ਰਹੇ ਹਨ। ਭਾਵ ਇੱਕ ਭਰਤੀ ਉੱਤੇ ਦੋ ਪੇਅ ਸਕੇਲ ਲਾਗੂ ਕੀਤੇ ਜਾ ਰਹੇ ਹਨ। ਲਗਭਗ 200 ਅਧਿਆਪਕਾਂ ਨੂੰ ਅੱਡ ਤਨਖਾਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਗੈਰ-ਕਾਨੂੰਨੀ ਹੈ। ਅਸੀਂ ਹੱਲ ਮੰਗ ਰਹੇ ਹਾਂ ਪਰ ਹਰ ਵਾਰ ਸਾਨੂੰ ਹੱਲ ਦੇ ਨਾਂ ‘ਤੇ ਮਿੱਠੀ ਗੋ ਲੀ ਮਿਲਦੀ ਹੈ। ਇਹ ਹਰ ਵਾਰ ਇੱਕ ਹਫ਼ਤੇ ਦਾ ਸਮਾਂ ਮੰਗ ਲੈਂਦੇ ਹਨ ਪਰ ਇਨ੍ਹਾਂ ਦਾ ਉਹ ਇੱਕ ਹਫ਼ਤਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਅਧਿਆਪਕਾਂ ਦੀਆਂ ਕਿਤਾਬਾਂ ਵਿੱਚ ਇੱਕ ਹਫ਼ਤਾ ਸੱਤ ਦਿਨਾਂ ਦਾ ਹੁੰਦਾ ਹੈ ਪਰ ਇਨ੍ਹਾਂ ਦੇ ਸੱਤ ਦਿਨ ਕਦੋਂ ਪੂਰੇ ਹੁੰਦੇ ਹਨ, ਉਸਦੀ ਅਸੀਂ ਉਡੀਕ ਕਰ ਰਹੇ ਹਾਂ। ਜਦੋਂ ਸਾਡੇ ਮਸਲੇ ਦਾ ਹੱਲ ਨਿਕਲ ਜਾਵੇਗਾ, ਅਸੀਂ ਆਪਣਾ ਧਰਨਾ ਖਤਮ ਕਰ ਦਿਆਂਗੇ।