International

ਲੰਡਨ ਵਿੱਚ ‘ਫਲਸਤੀਨ ਐਕਸ਼ਨ’ ਸਮੂਹ ‘ਤੇ ਪਾਬੰਦੀ ਵਿਰੁੱਧ ਵਿਰੋਧ ਪ੍ਰਦਰਸ਼ਨ, 425 ਤੋਂ ਵੱਧ ਗ੍ਰਿਫਤਾਰ

ਬ੍ਰਿਟੇਨ ਵਿੱਚ ‘ਫਲਸਤੀਨ ਐਕਸ਼ਨ’ ਸਮੂਹ ‘ਤੇ ਪਾਬੰਦੀ ਦੇ ਵਿਰੋਧ ਵਿੱਚ ਸੈਂਟਰਲ ਲੰਡਨ ਦੇ ਪਾਰਲੀਮੈਂਟ ਸਕੁਏਅਰ ‘ਤੇ ਸੈਂਕੜੇ ਲੋਕ ਇਕੱਠੇ ਹੋਏ, ਜਿਨ੍ਹਾਂ ਵਿੱਚੋਂ 425 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜੀਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, “ਮੈਂ ਨਸਲਕੁਸ਼ੀ ਦਾ ਵਿਰੋਧ ਕਰਦਾ ਹਾਂ, ਮੈਂ ਫਲਸਤੀਨ ਐਕਸ਼ਨ ਦਾ ਸਮਰਥਨ ਕਰਦਾ ਹਾਂ।”

ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਗ੍ਰਿਫਤਾਰੀਆਂ ਪਾਬੰਦੀਸ਼ੁਦਾ ਸੰਗਠਨ ਦੇ ਸਮਰਥਨ ਨਾਲ ਸਬੰਧਤ ਸਨ, ਜਦਕਿ 25 ਤੋਂ ਵੱਧ ਲੋਕਾਂ ਨੂੰ ਪੁਲਿਸ ‘ਤੇ ਹਮਲਾ ਕਰਨ ਅਤੇ ਜਨਤਕ ਵਿਵਸਥਾ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ।

ਸਰਕਾਰ ਨੇ ਜੁਲਾਈ ਵਿੱਚ ਅੱਤਵਾਦ ਐਕਟ ਦੇ ਤਹਿਤ ‘ਫਲਸਤੀਨ ਐਕਸ਼ਨ’ ‘ਤੇ ਪਾਬੰਦੀ ਲਗਾਈ ਸੀ, ਜਿਸ ਅਨੁਸਾਰ ਸੰਗਠਨ ਵਿੱਚ ਸ਼ਾਮਲ ਹੋਣਾ ਜਾਂ ਸਮਰਥਨ ਕਰਨਾ ਅਪਰਾਧ ਹੈ, ਜਿਸ ਦੀ ਸਜ਼ਾ 14 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਸਮੂਹ ਦੇ ਬੁਲਾਰੇ ਨੇ ਕਿਹਾ ਕਿ ਪਾਬੰਦੀ ਦੇ ਵਿਰੁੱਧ ਵਿਰੋਧ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਪਾਬੰਦੀ “ਲਾਗੂ ਕਰਨਾ ਅਸੰਭਵ ਅਤੇ ਸਰੋਤਾਂ ਦੀ ਬਰਬਾਦੀ” ਹੈ।