Punjab

ਸਿੰਗਲਾ ਖ਼ਿ ਲਾਫ਼ ਭ੍ਰਿਸ਼ ਟਾਚਾਰ ਦਾ ਮੁਕੱਦਮਾਂ ਚਲਾਉਣਾ ਇੱਕ ਸਿਆਸੀ ਸਟੰਟ ਸੀ : ਸੁਖਪਾਲ ਖਹਿਰਾ

‘ਦ ਖ਼ਾਲਸ ਬਿਊਰੋ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ ਟਾਚਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰ ਨੇ ਸਿੰਗਲਾ ਦੀ ਜ਼ਮਾਨਤ ‘ਤੇ ਆਪ ਸਰਕਾਰ ਨੂੰ ਘੇਰਿਆ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰ ਕਿਹਾ, “ਡਾਕਟਰ ਵਿਜੇ ਸਿੰਗਲਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁਕੱਦਮਾ ਅਰਵਿੰਦ ਕੇਜਰੀਵਾਲ ਦੇ ਸਿਆਸੀ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਿਉਂਕਿ ਕੋਈ ਠੋਸ ਸਬੂਤ ਨਾ ਹੋਣ ਕਾਰਨ ਜ਼ਮਾਨਤ ਖਾਰਜ ਨਹੀਂ ਹੋਈ। ਪਰ ਸਤਿੰਦਰ ਜੈਨ 16 ਕਰੋੜ ਦੇ ਆਫਸ਼ੋਰ ਟਰਾਂਸਫਰ, 2.83 ਕਰੋੜ ਨਕਦ ਅਤੇ ਸੋਨੇ ਦੇ ਦੋਸ਼ਾਂ ਲਈ ਗ੍ਰਿਫ ਤਾਰ ਕੀਤਾ ਗਿਆ ਹੈ ਅਤੇ ਜੇਲ ਵਿੱਚ ਆਪ ਦੇ ਅਨੁਸਾਰ ਇਮਾਨਦਾਰ ਹੈ।


ਇਸ ਮਾਮਲੇ ਵਿੱਚ ਵਿਜੇ ਸਿੰਗਲਾ ਗ੍ਰਿਫਤਾਰ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਗਲਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ‘ਆਪ’ ਨੇਤਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ 24 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸਾਬਕਾ ਮੰਤਰੀ ਵਿਜੇ ਸਿੰਗਲਾ


ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਸਿਹਤ ਵਿਭਾਗ ਵਿੱਚ ਹਰ ਕੰਮ ਦੇ ਲਈ ਉਨ੍ਹਾਂ ਨੇ 1 ਫੀਸਦੀ ਕਮਿਸ਼ਨ ਮੰਗਿਆ ਸੀ, ਹਾਲਾਂਕਿ ਸਿੰਗਲਾ ਦਾ ਤਰਕ ਸੀ ਕਿ ਉਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋਈ ਹੈ। ਕਿਸੇ ਕੋਲੋ ਕੋਈ ਪੈਸਾ ਨਹੀਂ ਮੰਗਿਆ ਗਿਆ ਹੈ। ਜਾਂਚ ਦੇ ਲਈ ਉਹ ਵਾਇਸ ਸੈਂਪਲ ਵੀ ਦੇ ਚੁੱਕੇ ਹਨ। ਮੁੱਖ ਮੰਤਰੀ ਮਾਨ ਨੇ ਸਿੰਗਲਾ ਦੇ ਪੈਸੇ ਮੰਗਣ ਦੀ ਰਿਕਾਰਡਿੰਗ ਅਤੇ ਆਪਣੀ ਗਲਤੀ ਕਬੂਲਨ ਦਾ ਦਾਅਵਾ ਕੀਤਾ ਸੀ।