‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਦੀ ਮੀਟਿੰਗ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੋਹਾਂ ਧਿਰਾਂ ਦੇ ਵਿੱਚ ਬਹਿਸਅਤੇ ਧੱਕਾਮੁੱਕੀ ਦੇ ਕਾਰਨ ਜ਼ੋਰਦਾਰ ਹੰਗਾਮਾ ਹੋਣ ਨਾਲ ਵੋਟਿੰਗ ਦਾ ਕੰਮ ਰੁਕ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ ਸੀ ਜਦੋਂ ਇਕ ਮੈਂਬਰ ਵੱਲੋਂ ਵੋਟ ਦਾ ਬੈਲਟ ਪੇਪਰ ਵਿਖਾਉਣ ਨਾਲ ਹੰਗਾਮਾ ਹੋ ਗਿਆ। ਅਕਾਲੀ ਦਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੋਟਿੰਗ ਹੱਥ ਖੜ੍ਹੇ ਕਰਵਾ ਕੇ ਕੀਤੀ ਜਾਵੇ ਜਦੋਂ ਕਿ ਸਰਨਾ ਧੜਾ ਮੰਗ ਕਰ ਰਿਹਾ ਹੈ ਕਿ ਵੋਟਿੰਗ ਗੁਪਤ ਬੈਲਟ ਪੇਪਰ ਰਾਹੀਂ ਕਰਵਾਈ ਜਾਵੇ। ਇਸੇ ਦੌਰਾਨ ਦੋਵੇਂ ਧੜਿਆਂ ਵਿਚਕਾਰ ਬਹਿਸਵਾਜ਼ੀ ਸ਼ੁਰੂ ਹੋ ਗਈ ਅਤੇ ਵੋਟਿੰਗ ਰੁਕ ਗਈ। ਜਾਣਕਾਰੀ ਮੁਤਾਬਿਕ ਵੋਟਿੰਗ ਹਾਲੇ ਵੀ ਰੁਕੀ ਹੋਈ ਹੈ।