India

ਜੰ ਗ ਵਾਲੇ ਮੁਲਕ ‘ਚ ਉੱਠੀ ਇੱਕ ਹੋਰ ਮੁਸੀ ਬਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂ ਸ ਅਤੇ ਯੂਕ ਰੇਨ ਵਿਚਕਾਰ ਯੁੱ ਧ ਅੱਜ 11ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤਰੀ ਪੱਛਮੀ ਵਿੱਚ ਮੌਜੂਦ ਸ਼ਹਿਰਾਂ ‘ਤੇ ਰੂਸੀ ਫ਼ੌਜ ਦੇ ਹਮ ਲੇ ਲਗਾਤਾਰ ਜਾਰੀ ਹਨ। ਇਰਪਿਨ ਵਿੱਚ ਲੋਕ ਸੁਰੱਖਿਅਤ ਥਾਂਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਜਾਂ ਤਾਂ ਪੈਦਲ ਜਾਂ ਫਿਰ ਕਿਸੇ ਵੀ ਸਾਧਨ ਦੇ ਜ਼ਰੀਏ ਥੋੜਾ ਜ਼ਰੂਰੀ ਸਮਾਨ ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਰੂਸੀ ਫ਼ੌਜ ਰਾਜਧਾਨੀ ਕੀਵ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਥੇ ਬੀਤੀ ਪੂਰੀ ਰਾਤ ਲਗਾਤਾਰ ਗੋ ਲੀਬਾਰੀ ਹੋਈ। ਇਰਪਿਨ ਸ਼ਹਿਰ ਹੋਸਤੋਮੇਲ ਹਵਾਈ ਅੱਡੇ ਦੇ ਨੇੜੇ ਹੈ, ਜਿਸ ‘ਤੇ ਕੁੱਝ ਦਿਨ ਪਹਿਲਾਂ ਰੂਸੀ ਫੌਜ ਨੇ ਹਮ ਲਾ ਕੀਤਾ ਸੀ।

ਦੂਜੇ ਪਾਸੇ ਮੈਡਿਸਨਜ਼ ਸਾਂਸ ਫਰੰਟੀਅਰਜ਼ ਦੇ ਐਮਰਜੈਂਸੀ ਕੋਆਰਡੀਨੇਟਰ ਐਲੇਕਸ ਵੇਡ ਨੇ ਦੱਸਿਆ ਹੈ ਕਿ ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖ ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਖ ਮੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵੇਡ ਨੇ ਕਿਹਾ, “ਸਥਿਤੀ ਬਹੁਤ ਹੀ ਚਿੰ ਤਾਜਨਕ ਹੈ ਅਤੇ ਨਿਸ਼ਚਿਤ ਤੌਰ ‘ਤੇ ਦਿਨੋਂ ਦਿਨ ਹੋਰ ਚਿੰ ਤਾਜਨਕ ਹੁੰਦੀ ਜਾ ਰਹੀ ਹੈ।” ਉਨ੍ਹਾਂ ਕਿਹਾ ਕਿ ਮਰੀ ਜ਼ਾਂ ਦਾ ਇਲਾਜ ਕਰਨ ਲਈ ਹਸਪਤਾਲਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ‘ਚ ਕਮੀ ਆ ਰਹੀ ਹੈ। ਰੂਸੀ ਹਮ ਲੇ ਦੇ ਵਧਣ ਕਾਰਨ ਕਿਤੇ-ਕਿਤੇ ਡਾਕਟਰੀ ਸਹਾਇਤਾ ਨੂੰ ਰੋਕ ਦਿੱਤਾ ਗਿਆ ਹੈ। ਜਦਕਿ ਕੁੱਝ ਕਸਬਿਆਂ, ਜਿਵੇਂ ਕਿ ਬੰਦਰਗਾਹ ਵਾਲਾ ਸ਼ਹਿਰ ਮਾਰੀਉਪੋਲ ਨੂੰ ਬਿਜਲੀ ਅਤੇ ਐੱਮਐੱਸਐੱਫ ਵਰਗੀਆਂ ਸਹਾਇਤਾ ਏਜੰਸੀਆਂ ਤੋਂ ਮਦਦ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ। ਰੂਸੀ ਮਿ ਜ਼ਾਇਲ ਹਮ ਲਿਆਂ ਨੇ ਯੂਕ ਰੇਨ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਤ ਬਾਹ ਕਰ ਦਿੱਤਾ ਹੈ। ਬੀਤੇ ਦਿਨ ਸਵੇਰੇ ਇੱਕ ਅਪਾਰਟਮੈਂਟ ਦੇ ਬਲੌਕ ਉੱਤੇ ਰੂਸ ਨੇ ਮਿ ਜ਼ਾਇਲ ਦਾਗੀ ਸੀ।