‘ਦ ਖਾਲਸ ਬਿਊਰੋ:ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਫ਼ਰੀਦਕੋਟ ਅਦਾਲਤ ਨੇ ਡੇਰਾ ਸਾਧ ਦੇ ਪ੍ਰੋਡਕਸ਼ਨ ਵਾ ਰੰਟ ਜਾਰੀ ਕਰ ਦਿਤੇ ਹਨ ।ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅਦਾਲਤ ਤੋਂ ਮੁ ਲਜ਼ਮ ਨੂੰ ਤਲਬ ਕਰਨ ਦੀ ਮੰਗ ਕੀਤੀ ਸੀ ਤੇ ਪ੍ਰੋਡਕਸ਼ਨ ਵਾਰੰ ਟ ਮੰਗੇ ਸੀ ਪਰ ਅਦਾਲਤ ਨੇ ਸੁਰੱਖਿਆ ਦੇ ਮਦੇਨਜ਼ਰ ਇਹ ਵਾ ਰੰਟ ਜਾਰੀ ਨਹੀਂ ਕੀਤੇ ਸੀ ਪਰ ਇਸ ਵਾਰ ਐਸਆਈਟੀ ਇਹ ਪ੍ਰੋਡਕਸ਼ਨ ਵਾ ਰੰਟ ਲੈਣ ਵਿੱਚ ਕਾਮਯਾਬ ਹੋ ਗਈ ਹੈ ਤੇ 4 ਮਈ ਨੂੰ ਰਾਮ ਰਹੀਮ ਨੂੰ ਫ਼ਰੀਦਕੋਟ ਲਿਆਂਦਾ ਜਾ ਸਕਦਾ ਹੈ।
ਡੇਰਾ ਸਾਧ ਨੂੰ ਕਤ ਲ ਤੇ ਬ ਲਾਤਕਾਰ ਮਾਮਲੇ ਵਿੱਚ ਪਹਿਲਾਂ ਹੀ ਸ ਜ਼ਾ ਹੋ ਚੁੱਕੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਐਸਆਈਟੀ ਹਾਲੇ ਜਾਂਚ ਕਰ ਰਹੀ ਹੈ ਤੇ ਇਸੇ ਜਾਂਚ ਦੇ ਅਧੀਨ ਹੀ ਐਸਆਈਟੀ ਆਖਰ ਸੋਦਾ ਸਾਧ ਦੇ ਪ੍ਰੋਡਕਸ਼ਨ ਵਾਰੰਟ ਲੈਣ ਵਿੱਚ ਕਾਮਯਾਬ ਹੋ ਗਈ ਹੈ ਹਾਲਾਕਿ ਪਹਿਲੀਆਂ ਕੋਸ਼ਿਸ਼ਾਂ ਵਿੱਚ ਅਦਾਲਤ ਨੇ ਸੁਰੱਖਿਆ ਕਾਰਣਾਂ ਕਰਕੇ ਪ੍ਰੋਡਕਸ਼ਨ ਵਾਰੰਟ ਨਹੀਂ ਸੀ ਦਿੱਤਾ।