ਮਾਮਲਾ ਫ ਰਾਰ ਹੋਣ ਤੋਂ ਬਾਅਦ ਆਲਟੋ ਕਾਰ ਖੋਹਣ ਦਾ
ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ ਤੇ ਦੀਪਕ ਨੂੰ ਮਾਨਸਾ ਪੁਲਿਸ ਨੇ ਮੁੜ 29 ਜੁਲਾਈ ਤੱਕ ਰਿਮਾਂਡ ‘ਤੇ ਲੈ ਲਿਆ ਹੈ। ਪਹਿਲਾਂ ਇਹਨਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪਰ ਹੁਣ ਮੁੜ ਇੱਕ ਹੋਰ ਕੇਸ ਦੇ ਸਿਲਸਿਲੇ ਵਿੱਚ ਮਾਨਸਾ ਪੁਲਿਸ ਪ੍ਰਿਅਵਰਤ ਫੌਜੀ,ਕਸ਼ਿਸ਼ ਤੇ ਦੀਪਕ ਟੀਨੂੰ ਨੂੰ ਪ੍ਰੋਡਕਸ਼ਨ ਵਾ ਰੰਟ ‘ਤੇ ਲਿਆਈ ਹੈ।ਇਹ ਕੇਸ ਵੀ ਸਿੱਧੂ ਕਤਲ ਕੇਸ ਦੇ ਨਾਲ ਹੀ ਜੁੜਿਆ ਹੋਇਆ ਹੈ।29 ਜੁਲਾਈ ਨੂੰ ਸਿੱਧੂ ਦਾ ਕ ਤਲ ਕਰ ਜਦੋਂ ਇਹ ਸਾਰੇ ਸ਼ਾਰਪ ਸ਼ੂ ਟਰ ਫਰਾਰ ਹੋਏ ਸੀ,ਉਦੋਂ ਇਹਨਾਂ ਨੇ ਆਪਣੀ ਬੋਲੈਰੋ ਗੱਡੀ ਨਰੇਂਦਰਪੂਰਾ ਦੇ ਕੋਲ ਛੱਡ ਦਿੱਤੀ ਸੀ ਤੇ ਉਥੋਂ ਇੱਕ ਆਲਟੋ ਕਾਰ ਖੋਹੀ ਸੀ ਤੇ ਉਸੇ ‘ਤੇ ਫ ਰਾਰ ਹੋਏ ਸੀ । ਇਸੇ ਮਾਮਲੇ ਦੇ ਸਬੰਧ ਵਿੱਚ ਇਹਨਾਂ ਨੂੰ ਮਾਨਸਾ ਪੁਲਿਸ ਨੇ ਰਿ ਮਾਂਡ ‘ਤੇ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ‘ਤੇ ਗੋ ਲੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰਾਂ ‘ਚੋਂ ਇੱਕ ਦੀਪਕ ਮੁੰਡੀ ਹਾਲੇ ਵੀ ਫ ਰਾਰ ਚੱਲ ਰਿਹਾ ਹੈ।ਉਸ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਖਬਰ ਵੀ ਆਈ ਸੀ ਪਰ ਪੁਲਿਸ ਨੇ ਉਸ ਦਾ ਖੰਡਨ ਕਰ ਦਿੱਤਾ ਸੀ।ਇਸ ਤੋਂ ਇਲਾਵਾ ਇਸ ਵਾਰਦਾਤ ਵਿੱਚ ਵਰਤੇ ਗਏ ਹ ਥਿਆਰ ਪੁਲਿਸ ਨੂੰ ਹਾਲੇ ਤੱਕ ਨਹੀਂ ਮਿਲੇ ਹਨ ਤੇ ਆਲਟੋ ਗੱਡੀ ਖੋਹ ਣ ਤੋਂ ਇਲਾਵਾ ਮਾਨਸਾ ਪੁਲਿਸ ਇਹਨਾਂ ਦੋਵਾਂ ਮਾਮਲਿਆਂ ਸਬੰਧ ਵਿੱਚ ਵੀ ਇਹਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਅਦਾਲਤ ਵੱਲੋਂ ਪੰਜਾਬ ਪੁਲਿਸ ਨੂੰ ਪ੍ਰਿਅਵਰਤ ਫੌਜੀ ਸਣੇ ਚਾਰਾਂ ਨੂੰ ਗ੍ਰਿ ਫਤਾਰ ਕਰਨ ‘ਤੇ ਪੰਜਾਬ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ,ਜਿਸ ਮਗਰੋਂ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ ।ਪ੍ਰਿਅਵਰਤ ਫੌਜੀ ਦਿੱਲੀ ਦੀ ਰੋਹਿਣੀ ਜੇ ਲ੍ਹ ਵਿੱਚ ਬੰਦ ਸੀ ਤੇ ਕਸ਼ਿਸ਼, ਦੀਪਕ ਟੀਨੂੰ ਅਤੇ ਕੇਸ਼ਵ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਂਦੇ ਗਏ ਹਨ।