Punjab

ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਲਿਆ ਦੁਬਾਰਾ ਰਿ ਮਾਂਡ ‘ਤੇ

ਮਾਮਲਾ ਫਰਾਰ ਹੋਣ ਤੋਂ ਬਾਅਦ ਆਲਟੋ ਕਾਰ ਖੋਹਣ ਦਾ

ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਅੱਜ ਫਿਰ ਤੋਂ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਲੈ ਲਿਆ ਹੈ। ਇਹਨਾਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਹਨਾਂ ਨੂੰ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ ।
ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ ਤੇ ਦੀਪਕ ਨੂੰ ਮਾਨਸਾ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ ਪਰ ਮਾਨਸਾ ਪੁਲਿਸ ਨੇ ਇੱਕ ਹੋਰ ਕੇਸ ਦੇ ਸਿਲਸਿਲੇ ਵਿੱਚ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਸੀ ਤੇ ਮੁੜ 29 ਜੁਲਾਈ ਤੱਕ ਰਿਮਾਂ ਡ ‘ਤੇ ਲੈ ਲਿਆ ਸੀ।ਜਿਸ ਕੇਸ ਵਿੱਚ ਇਹਨਾਂ ਨੂੰ ਦੁਬਾਰਾ ਰਿ ਮਾਂਡ ਉੱਤੇ ਲਿਆ ਗਿਆ ਸੀ,ਉਹ ਕੇਸ ਵੀ ਸਿੱਧੂ ਕ ਤਲ ਕੇਸ ਦੇ ਨਾਲ ਹੀ ਜੁੜਿਆ ਹੋਇਆ ਹੈ।29 ਜੁਲਾਈ ਨੂੰ ਸਿੱਧੂ ਦਾ ਕ ਤਲ ਕਰ ਜਦੋਂ ਇਹ ਸਾਰੇ ਸ਼ਾਰਪ ਸ਼ੂ ਟਰ ਫ ਰਾਰ ਹੋਏ ਸੀ,ਉਦੋਂ ਇਹਨਾਂ ਨੇ ਆਪਣੀ ਬੋਲੈਰੋ ਗੱਡੀ ਨਰੇਂਦਰਪੂਰਾ ਦੇ ਕੋਲ ਛੱਡ ਦਿੱਤੀ ਸੀ ਤੇ ਉਥੋਂ ਇੱਕ ਆਲਟੋ ਕਾਰ ਖੋ ਹੀ ਸੀ ਤੇ ਉਸੇ ‘ਤੇ ਫ ਰਾਰ ਹੋਏ ਸੀ । ਮਾਨਸਾ ਪੁਲਿਸ ਨੇ ਇਸ ਸਬੰਧ ਵਿੱਚ ਮਾਨਸਾ ਦੇ ਥਾਣਾ ਸਦਰ ਵਿੱਚ ਐਫਆਈਆਰ ਨੰਬਰ 134 ਦਰਜ ਕੀਤੀ ਸੀ ਤੇ ਬਾਅਦ ਵਿੱਚ ਇਹਨਾਂ ਨੂੰ ਰਿ ਮਾਂਡ ‘ਤੇ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਅਦਾਲਤ ਵੱਲੋਂ ਪੰਜਾਬ ਪੁਲਿਸ ਨੂੰ ਪ੍ਰਿਅਵਰਤ ਫੌਜੀ ਸਣੇ ਚਾਰਾਂ ਨੂੰ ਗ੍ਰਿ ਫਤਾਰ ਕਰਨ ‘ਤੇ ਪੰਜਾਬ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ,ਜਿਸ ਮਗਰੋਂ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ ।ਪ੍ਰਿਅਵਰਤ ਫੌਜੀ ਦਿੱਲੀ ਦੀ ਰੋਹਿਣੀ ਜੇ ਲ੍ਹ ਵਿੱਚ ਬੰਦ ਸੀ ਤੇ ਕਸ਼ਿਸ਼, ਦੀਪਕ ਟੀਨੂੰ ਅਤੇ ਕੇਸ਼ਵ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਂਦੇ ਗਏ ਹਨ।