‘ਦ ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਗ੍ਰਿ ਫਤਾਰ ਕੀਤੇ ਗਏ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ,ਕਸ਼ਿਸ਼, ਕੇਸ਼ਵ ਅਤੇ ਦੀਪਕ ਦਾ ਮਾਨਸਾ ਅਦਾਲਤ ਨੇ 17 ਜੁਲਾਈ ਤੱਕ ਦਾ ਰਿ ਮਾਂਡ ਵੱਧਾ ਦਿੱਤਾ ਹੈ।ਹਾਲਾਂਕਿ ਪੁਲਿਸ ਨੇ ਇਹਨਾਂ ਸਾਰਿਆਂ ਦੇ 10 ਦਿਨ ਦੇ ਰਿਮਾਂ ਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ 17 ਜੁਲਾਈ ਤੱਕ ਦਾ ਰਿਮਾਂਡ ਦਿੱਤਾ ਹੈ।
ਹਾਲੇ ਤੱਕ ਇਸ ਵਾਰਦਾਤ ਵਿੱਚ ਵਰਤੇ ਜਾਣ ਵਾਲੇ ਹਥਿਆ ਰਾਂ ਦੀ ਬਰਾਮਦਗੀ ਪੁਲਿਸ ਨੂੰ ਨਹੀਂ ਹੋ ਸਕੀ ਹੈ,ਭਾਵੇਂ ਦਿੱਲੀ ਪੁਲਿਸ ਨੂੰ ਰਿਜ਼ਰਵ ਰੱਖੇ ਗਏ ਹਥਿਆ ਰ ਬਰਾਮਦ ਹੋਏ ਹਨ।ਇਹਨਾਂ ਹਥਿ ਆਰਾਂ ਦੀ ਬਰਾਮਦਗੀ ਲਈ ਵੀ ਲਗਾਤਾਰ ਇਹਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕ ਤਲ ਮਾਮਲੇ ਵਿੱਚ ਪੁਲਿਸ ਵੱਲੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂ ਡ ਤੇ ਲਿਆਂਦੇ ਪ੍ਰਿਅਵਰਤ ਫੌਜੀ, ਕਸ਼ਿਸ਼, ਦੀਪਕ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਅੱਠ ਦਿਨਾਂ ਦਾ ਪੁਲਿਸ ਰਿਮਾਂ ਡ ਅੱਜ ਖਤਮ ਹੋਣ ‘ਤੇ ਇਹਨਾਂ ਨੂੰ ਅੱਜ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਚੈੱਕਅਪ ਵੀ ਕਰਵਾਇਆ ਗਿਆ। ਅਦਾਲਤ ਨੇ ਇਹਨਾਂ ਚਾਰਾਂ ਨੂੰ ਫਿਰ ਤੋਂ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ ਤੇ ਇਹਨਾਂ ਨੂੰ ਮੁੜ 17 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।