India

ਪ੍ਰਿਅੰਕਾ ਗਾਂਧੀ ਦੀ ਚੋਣ ਮੈਦਾਨ ਵਿੱਚ ਹੋਈ ਐਂਟਰੀ! ਇਸ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ!

ਬਿਉਰੋ ਰਿਪੋਰਟ – ਕਾਂਗਰਸ ਨੇ ਗਾਂਧੀ ਪਰਿਵਾਰ ਨੂੰ ਲੈਕੇ 2 ਵੱਡੇ ਫੈਸਲੇ ਲਏ ਹਨ। ਪਹਿਲਾਂ ਰਾਹੁਲ ਗਾਂਧੀ ਰਾਏਬਰੇਲੀ ਦੀ ਸੀਟ ਤੋਂ ਐੱਮਪੀ ਰਹਿਣਗੇ ਅਤੇ ਵਾਇਨਾਡ ਸੀਟ ਤੋਂ ਅਸਤੀਫਾ ਦੇਣਗੇ। ਦੂਜਾ ਪ੍ਰਿਅੰਕਾ ਗਾਂਧੀ ਦਾ ਚੋਣ ਮੈਦਾਨ ਵਿੱਚ ਐਂਟਰੀ ਸ਼ੁਰੂ ਹੋ ਰਹੀ ਹੈ। ਰਾਹੁਲ ਦੀ ਵਾਇਨਾਡ ਸੀਟ ਤੋਂ ਪ੍ਰਿਅੰਕਾ ਗਾਂਧੀ ਉਮੀਦਵਾਰ ਹੋਣਗੀ। ਸੋਮਵਾਰ ਨੂੰ ਕਾਂਗਰਸ ਦੀ 2 ਘੰਟੇ ਤੱਕ ਚੱਲੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਰਾਹੁਲ ਗਾਂਧੀ ਨੇ ਨਤੀਜਿਆਂ ਦੇ ਦਿਨ 4 ਜੂਨ ਨੂੰ ਇਸ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਉ੍ਰੱਤਰ ਪ੍ਰਦੇਸ਼ ਨੂੰ ਖਾਸ ਤੌਰ ‘ਤੇ ਧੰਨਵਾਦ ਕਿਹਾ ਸੀ। ਪਰ ਜਦੋਂ 12 ਜੂਨ ਨੂੰ ਰਾਹੁਲ ਵਾਇਡਨਾਡ ਦੇ ਵੋਟਰਾਂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਦੁਬਿੱਧਾ ਵਿੱਚ ਹਾਂ ਮੈਂ ਕਿਹੜੀ ਸੀਟ ਰੱਖਾ ਅਤੇ ਕਿਹੜੀ ਛੱਡਾ, ਜਿਹੜਾ ਵੀ ਫੈਸਲਾ ਲਵਾਂਗਾ ਉਸ ਨਾਲ ਸਾਰਿਆਂ ਨੂੰ ਖੁਸ਼ੀ ਹੋਵੇਗੀ।

ਰਾਹੁਲ ਗਾਂਧੀ ਨੇ ਹੁਣ ਜਦੋਂ ਰਾਏਬਰੇਲੀ ਸੀਟ ਰੱਖਣ ਦਾ ਐਲਾਨ ਕਰ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ ਭਾਵੇਂ ਮੇਰੀ ਭੈਣ ਵਾਇਨਾਡ ਸੀਟ ਤੋਂ ਨੁਮਾਇੰਦਗੀ ਕਰੇਗੀ ਪਰ ਮੈਂ ਹਮੇਸ਼ਾ ਵਾਇਨਾਡ ਦੇ ਲੋਕਾਂ ਨੂੰ ਮਿਲਣ ਆਵਾਂਗਾ, ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਹਾ ਮੈਂ ਰਾਏਬਰੇਲੀ ਵਿੱਚ ਕਾਫੀ ਕੰਮ ਕੀਤਾ ਹੈ ਪਰ ਵਾਇਨਾਡ ਦੀ ਜ਼ਿੰਮੇਵਾਰੀ ਵੀ ਪੂਰੇ ਮਨ ਦੇ ਨਾਲ ਨਿਭਾਵਾਂਗੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਰਾਏਬਰੇਲੀ ਅਤੇ ਵਾਇਨਾਡ ਦੇ ਲੋਕਾਂ ਨੂੰ 2-2 ਨੁਮਾਇੰਦੇ ਮਿਲ ਜਾਣਗੇ।

ਕੀ ਹਨ ਨਿਯਮ ?

ਸੰਵਿਧਾਨ ਦੇ ਤਹਿਤ ਕੋਈ ਵੀ ਵਿਅਕਤੀ ਇੱਕੋ ਵਕਤ ਦੋ ਸਦਨਾਂ ਦਾ ਮੈਂਬਰ ਨਹੀਂ ਹੋ ਸਕਦਾ ਹੈ ਨਾ ਹੀ ਵਿਧਾਨ ਮੰਡਲ ਦਾ ਮੈਂਬਰ ਹੋ ਸਕਦਾ ਹੈ। ਨਾ ਹੀ ਇੱਕ ਸਦਨ ਵਿੱਚ ਇੱਕ ਤੋਂ ਜ਼ਿਆਦਾ ਸੀਟਾਂ ‘ਤੇ ਨੁਮਾਇੰਦਗੀ ਕਰ ਸਕਦਾ ਹੈ। ਸੰਵਿਧਾਨ ਦੀ ਧਾਰਾ 101 (1) ਤਹਿਤ 1951 ਦੀ ਧਾਰਾ 68 (1) ਦੇ ਤਹਿਤ ਜੇਕਰ ਕੋਈ ਵੀ ਨੁਮਾਇੰਦਾ 2 ਸੀਟਾਂ ‘ਤੇ ਚੋਣ ਜਿੱਤ ਦਾ ਹੈ ਤਾਂ ਉਸ ਨੂੰ ਨਤੀਜੇ ਐਲਾਨਣ ਦੇ 14 ਦਿਨ ਦੇ ਅੰਦਰ ਇੱਕ ਸੀਟ ਛੱਡਣੀ ਹੁੰਦੀ ਹੈ। ਜੇਕਰ ਇੱਕ ਸੀਟ ਨਹੀਂ ਛੱਡ ਦਾ ਹੈ ਤਾਂ ਦੋਵੇ ਸੀਟਾਂ ਖਾਲੀ ਮੰਨੀ ਜਾਂਦੀ ਹੈ ਯਾਨੀ ਮੁੜ ਤੋਂ ਦੋਵਾਂ ਸੀਟਾਂ ‘ਤੇ ਚੋਣ ਹੋਵੇਗੀ।

ਰਾਹੁਲ ਗਾਂਧੀ ਨੇ ਇਸ ਲਈ ਰਾਏਬਰੇਲੀ ਨੂੰ ਚੁਣਿਆ

ਰਾਏਬਰੇਲੀ ਲੋਕ ਸਭਾ ਸੀਟ ਗਾਂਧੀ ਪਰਿਵਾਰ ਦਾ ਗੜ੍ਹ ਹੈ, ਪਿਤਾ ਰਾਜੀਵ ਗਾਂਧੀ ਅਮੇਠੀ ਅਤੇ ਪੜਦਾਦਾ ਜਵਾਹਰਲਾਲ ਨਹਿਰੂ ਇਲਾਹਾਬਾਦ ਤੋਂ ਚੋਣ ਲੜ ਦੇ ਰਹੇ ਹਨ। ਰਾਏਬਰੇਲੀ ਸੀਟ ਤੋਂ ਮਾਂ ਸੋਨੀਆ ਗਾਂਧੀ, ਦਾਦੀ ਇੰਦਰਾ ਅਤੇ ਦਾਦਾ ਫਿਰੋਜ਼ ਗਾਂਧੀ ਐੱਮਪੀ ਰਹੇ ਹਨ। ਰਾਏਬਰੇਲੀ ਦੀ ਜਿੱਤ ਇਸ ਲਿਹਾਜ਼ ਨਾਲ ਵੀ ਵੱਡੀ ਹੈ ਕਿਉਂਕਿ ਪਰਿਵਾਰ ਨੇ ਅਮੇਠੀ ਸੀਟ ਵੀ ਜਿੱਤ ਹਾਸਲ ਕਰ ਲਈ ਹੈ। ਸੋਨੀਆ ਗਾਂਧੀ ਨੇ ਆਪਣੀ ਸੀਟ ਖਾਲੀ ਕਰਨ ਵੇਲੇ ਕਿਹਾ ਸੀ ਕਿ ਮੈਂ ਆਪਣਾ ਪੁੱਤਰ ਤੁਹਾਨੂੰ ਸੌਂਪ ਰਹੀ ਹਾਂ। ਪਰਿਵਾਰ ਦੇ ਲੋਕ ਵੀ ਚਾਹੁੰਦੇ ਸਨ ਕਿ ਰਾਹੁਲ ਰਾਏਬਰੇਲੀ ਤੋਂ ਨੁਮਾਇੰਦਗੀ ਕਰਨ। ਸੋਨੀਆ ਨੇ ਰਾਹੁਲ ਨੂੰ ਸਮਝਾਇਆ ਕਿ ਉੱਤਰ ਪ੍ਰਦੇਸ਼ ਕਾਂਗਰਸ ਲਈ ਬਹੁਤ ਜ਼ਰੂਰੀ ਹੈ, ਇਸ ਲਈ ਰਾਏਬਰੇਲੀ ਸੀਟ ਆਪਣੇ ਕੋਲ ਰੱਖਣੀ ਚਾਹੀਦੀ ਹੈ।