India Punjab

ਪ੍ਰਿਅੰਕਾ ਗਾਂਧੀ ਨੇ ਡੱਲੇਵਾਲ ਦੇ ਹੱਕ ‘ਚ ਚੁੱਕੀ ਆਵਾਜ਼, ਮੋਦੀ ਨੂੰ ਦਿੱਤੀ ਸਲਾਹ

ਬਿਉਰੋ ਰਿਪੋਰਟ – ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੂੰ ਅੱਜ 46 ਦਿਨ ਹੋ ਗਏ ਹਨ। ਕਿਸਾਨਾਂ ਦਾ ਪਹਿਲਾਂ ਦੇਸ਼ ਦੇ ਵੱਡੇ ਲੀਡਰਾਂ ਅਤੇ ਮੋਦੀ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਤੋਂ ਗਿਲਾ ਸੀ ਕਿ ਕੋਈ ਵੀ ਪਾਰਟੀ ਦੇਸ਼ ਪੱਧਰ ‘ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਅਤੇ ਕਿਸਾਨਾਂ ਮੰਗਾਂ ਦਾ ਸਮਰਥਨ ਨਹੀਂ ਕਰ ਰਹੀ ਪਰ ਹੁਣ ਕਾਂਗਰਸ ਪਾਰਟੀ ਦੀ ਵੱਡੀ ਲੀਡਰ ਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਪ੍ਰਿਅੰਕਾ ਗਾਂਧੀ ਨੇ ਬੀਤੇ ਦਿਨ ਐਕਸ ‘ਤੇ ਪਾਈ ਪੋਸਟ ਵਿਚ ਲਿਖਿਆ ਕਿ ”ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ 45 ਦਿਨਾਂ ਤੋਂ ਮਰਨ ਵਰਤ ‘ਤੇ ਹਨ। ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਪਰ ਭਾਜਪਾ ਸਰਕਾਰ ਉਨ੍ਹਾਂ ਦੀ ਦੇਖਭਾਲ ਕਰਨ ਲਈ ਤਿਆਰ ਨਹੀਂ ਹੈ। ਇਸ ਕੱਟੜਤਾ ਨੇ ਕਿਸਾਨ ਅੰਦੋਲਨ ਵਿੱਚ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਸਨ ਤੇ ਹੁਣ ਵੀ ਮੋਦੀ ਸਰਕਾਰ ਕਿਸਾਨਾਂ ਨਾਲ ਇੰਨੀ ਬੇਰਹਿਮੀ ਕਿਉਂ ਦਿਖਾ ਰਹੀ ਹੈ”। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪੀਲ ਕਰਦੀ ਹੈ ਕਿ ਕਿਰਪਾ ਕਰਕੇ ਆਪਣਾ ਹੰਕਾਰ ਛੱਡ ਕੇ ਤੁਰੰਤ ਕਿਸਾਨਾਂ ਨਾਲ ਗੱਲ ਕਰੋ ਅਤੇ ਡੱਲੇਵਾਲ ਜੀ ਦਾ ਵਰਤ ਖਤਮ ਕਰਵਾਉ।

ਇਹ ਵੀ ਪੜ੍ਹੋ – ਪੰਧੇਰ ਨੇ ਇਸ ਸ਼ਹਿਰ ‘ਚ ਸਾੜੀ ਮੋਦੀ ਸਰਕਾਰ ਦੀ ਅਰਥੀ, ਕਿਸਾਨ ਲਈ ਮੰਗਿਆਂ 25 ਲੱਖ ਦਾ ਮੁਆਵਜ਼ਾ