The Khalas Tv Blog India ਪ੍ਰਿਅੰਕਾ ਚੋਪੜਾ ਦੀ ਆਈ ਨਵੀਂ ਵੀਡੀਓ, ਫੈਨਸ ਹੋਏ ਪਰੇਸ਼ਾਨ, ਨਵੀਂ ਫਿਲਮ ‘ਚ ਕਰੇਗੀ ਸਟੰਟ
India

ਪ੍ਰਿਅੰਕਾ ਚੋਪੜਾ ਦੀ ਆਈ ਨਵੀਂ ਵੀਡੀਓ, ਫੈਨਸ ਹੋਏ ਪਰੇਸ਼ਾਨ, ਨਵੀਂ ਫਿਲਮ ‘ਚ ਕਰੇਗੀ ਸਟੰਟ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ (Priyanka-chopra) ਦੀ ਨਵੀਂ ਫਿਲਮ ‘ਦ ਬਲੱਫ’ ਆ ਰਹੀ ਹੈ। ਇਸ ਵਿੱਚ ਪ੍ਰਿਅੰਕਾ ‘ਦਿ ਬਲੱਫ’ (The Bluff) ‘ਚ ਜ਼ਬਰਦਸਤ ਸਟੰਟ ਕਰਦੀ ਨਜ਼ਰ ਆਵੇਗੀ। ਪ੍ਰਿਅੰਕਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਸਟੰਟ ਕਰਦੇ ਸਮੇਂ ਉਹ ਜ਼ਖ਼ਮੀ ਹੋ ਗਈ ਸੀ। ਉਨ੍ਹਾਂ ਦੀ ਗਰਦਨ ‘ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ ‘ਤੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਖੂਨ ਨਾਲ ਲੱਥਪੱਥ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਪ੍ਰਿਅੰਕਾ ਚੋਪੜਾ ਦੇ ਨੱਕ ਅਤੇ ਮੂੰਹ ‘ਚੋਂ ਖੂਨ ਨਿਕਲ ਰਿਹਾ ਹੈ ਅਤੇ ਉਸ ਦੇ ਵਾਲ ਪੂਰੀ ਤਰ੍ਹਾਂ ਖਿੱਲਰੇ ਹੋਏ ਹਨ। ਵੀਡੀਓ ‘ਚ ਅਦਾਕਾਰਾ ਦੀ ਹਾਲਤ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਪ੍ਰਿਅੰਕਾ ਕਹਿ ਰਹੀ ਹੈ, “ਹਾਂ ਜਦੋਂ ਤੁਸੀਂ ਐਕਸ਼ਨ ਫਿਲਮਾਂ ਕਰਦੇ ਹੋ ਤਾਂ ਸਭ ਕੁਝ ਬਹੁਤ ਗਲੈਮਰਸ ਹੁੰਦਾ ਹੈ। ਦਫਤਰ ਵਿੱਚ ਇੱਕ ਹੋਰ ਦਿਨ।” ਪ੍ਰਿਅੰਕਾ ਚੋਪੜਾ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਸੋਚ ਰਿਹਾ ਹੈ ਕਿ ਕੀ ਅਦਾਕਾਰਾ ਨੂੰ ਅਸThe ਲ ‘ਚ ਸੱਟ ਲੱਗੀ ਹੈ ਜਾਂ ਸਿਰਫ ਮੇਕਅੱਪ ਹੈ। ਇਸ ਵੀਡੀਓ ਦੇ ਨਾਲ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਲੇਟਲੀ’ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਹੈਸ਼ਟੈਗ The Bluff ਲਿਖਿਆ ਹੈ।

 

ਇਹ ਵੀ ਪੜ੍ਹੋ –   ਅੰਮ੍ਰਿਤਧਾਰੀ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਦਾ ਮਾਮਲਾ ਭਖਿਆ, ਹਰਸਿਮਰਤ ਕੌਰ ਬਾਦਲ ਨੇ ਕੀਤੀ ਨਿੰਦਾ

 

Exit mobile version