ਖਾਲਸ ਬਿਊਰੋ:ਪਟਿਆਲਾ ਕੇਂਦਰੀ ਜੇਲ੍ਹ ਵਿੱਚੋਂ ਇੱਕ ਕੈ ਦੀ ਫ ਰਾਰ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਪੁਲਿਸ ਨੂੰ ਭਿਣਕ ਤੱਕ ਨਹੀਂ ਪਈ। ਇਸ ਕੈਦੀ ਦੀ ਪਛਾਣ ਮਨਿੰਦਰ ਸਿੰਘ ਉਰਫ਼ ਗੋਨਾ ਵਜੋਂ ਹੋਈ ਹੈ ਤੇ ਇਹ ਵਿਅਕਤੀ ਇੱਕ ਕੇਸ ਕਾਰਨ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ।ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਤੇ ਇਸ ਦੇ ਫਰਾਰ ਹੋਣ ਦਾ ਪਤਾ ਵੀ ਉਦੋਂ ਲੱਗਿਆ ਜਦੋਂ ਇਸ ਕੈਦੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਣ ਲਈ ਜੇਲ੍ਹ ਕਰਮਚਾਰੀ ਬੈਰਕ ਵਿੱਚ ਪੁੱਜੇ ਪਰ ਇਹ ਉਹਨਾਂ ਨੂੰ ਉੱਥੇ ਨਹੀਂ ਮਿਲਿਆ।
ਇਸ ਤੋਂ ਬਾਅਦ ਪੁਲਿਸ ਨੇ ਪੂਰੀ ਜੇਲ੍ਹ ‘ਚ ਉਸ ਨੂੰ ਭਾਲਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ ।ਪੁਲਿਸ ਅਧਿਕਾਰੀਆਂ ਦੇ ਉਦੋਂ ਹੋਸ਼ ਉੱਡ ਗਏ ,ਜਦੋਂ ਜੇਲ੍ਹ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ।ਜਿਸ ਵਿੱਚ ਇਹ ਕੈਦੀ ਛੱਤ ‘ਤੇ ਚੜ੍ਹਦੇ ਹੋਏ ਤੇ ਫਰਾਰ ਹੁੰਦੇ ਦਿੱਖ ਰਿਹਾ ਸੀ। ਕੈਦੀ ਨੂੰ ਮੁੜ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲਿਆ ਚਿੰਨ ਲੱਗ ਗਿਆ ਹੈ।