ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਦੇ ਮੁੱਖ ਮੰਤਰੀ ਵੱਲੋਂ ਆਪਣੇ ਵਜ਼ੀਰ ਸਾਥੀ ਨੂੰ ਅਹੁਦੇ ਤੋਂ ਲਾਂਭੇ ਕਰਕੇ ਉਹਦੇ ਵਿਰੁੱਧ ਪੁਲਿਸ ਕੇਸ ਦਰਜ ਕਰਵਾਇਆ ਗਿਆ ਹੈ। ਪੰਜਾਬ ਵਿੱਚ ਇਹ ਵੀ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਤਿੰਨੋ ਪਾਰਟੀਆਂ ਦੇ ਮੰਤਰੀ ਇੱਕੋ ਜੇ ਲ੍ਹ ਵਿੱਚ ਇੱਕਠੇ ਹੋਣ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੁੱ ਟਮਾਰ ਦੇ ਦੋ ਸ਼ ‘ਚ ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨ ਸ਼ਾ ਤਸ ਕਰੀ ਦੇ ਇਲ ਜ਼ਾਮ ਹੇਠ ਕੇਂਦਰੀ ਜੇ ਲ੍ਹ ਪਟਿਆਲਾ ਵਿੱਚ ਬੰਦ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਵਿਜੇ ਸਿੰਗਲੀ ਭ੍ਰਿ ਸ਼ਟਾ ਚਾਰ ਦੇ ਦੋ ਸ਼ ਤਹਿਤ ਪੁ ਲਿਸ ਰਿਮਾਂ ਡ ‘ਤੇ ਹਨ ਅਤੇ ਉਨ੍ਹਾਂ ਦਾ ਜੇ ਲ੍ਹ ਜਾਣਾ ਤੈਅ ਹੈ। ਮੁਹਾਲੀ ਜਿਲ੍ਹੇ ਦੀ ਆਪਣੀ ਕੋਈ ਜੇ ਲ੍ਹ ਨਹੀਂ ਹੈ। ਇੱਥੋਂ ਦੇ ਸ ਜ਼ਾ ਯਾਫਤਾ ਨੂੰ ਪਟਿਆਲਾ ਦੀ ਜੇ ਲ੍ਹ ਵਿੱਚ ਭੇਜਿਆ ਜਾਂਦਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਚਾਰ ਵਜ਼ੀਰ ਸਾਥੀਆਂ ਦੀ ਮੰਤਰੀ ਮੰਡਲ ਵਿੱਚੋਂ ਛਾਂਟੀ ਕਰ ਦਿੱਤੀ ਸੀ। ਭ੍ਰਿ ਸ਼ਟਾ ਚਾਰ ਦੇ ਦੋ ਸ਼ਾਂ ਤਹਿਤ ਸਭ ਤੋਂ ਪਹਿਲਾਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਸੀਮ ਅਹਿਮਦ ਖਾਨ ਨੂੰ ਬਰਖਾਸਤ ਕਰਕੇ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜ਼ਾਅਲੀ ਡੀਗਰੀ ਹੋਲਡਰ ਕੈਬਨਿਟ ਮੰਤਰੀ ਜਤਿੰਦਰ ਸਿੰਘ ਤੋਮਰ ਦੀ ਝੰਡੀ ਵਾਲੀ ਕਾਰ ਵਾਪਸ ਲੈ ਲਈ ਗਈ ਸੀ । ਦੋ ਹੋਰ ਮੰਤਰੀ ਕਪਿਲ ਮਿਸ਼ਰਾ ਅਤੇ ਸਜੀਵ ਕੁਮਾਰ ਨੂੰ ਵੱਖ ਵੱਖ ਦੋ ਸ਼ਾਂ ਤਹਿਤ ਵਜ਼ਾਰਤ ਚੋਂ ਬਾਹਰ ਕਰ ਦਿੱਤਾ ਗਿਆ ਸੀ। ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਵੀ ਆਪਣੀ ਪਾਰਟੀ ਦੇ ਵਿਧਾਇਕ ਨੂੰ ਟੰਗ ਕੇ ਉਦਾਹਰਣ ਕਾਇਮ ਕੀਤੀ ਸੀ। ਦੂਜੇ ਬੰਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੀ ਬਦਨਾਮੀ ਦੋ ਡਰੋਂ ਮਾ ਫੀਆ ਦੇ ਸਰਪ੍ਰਸਤਾਂ ਦੀ ਫਾਈਲ ਕੱਛੇ ਮਾ ਰ ਦਿੱਲੀ ਦੇ ਗੇੜੇ ਲਾਉਂਦੇ ਰਹੇ। ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣਿਆਂ ‘ਤੇ ਪਰਦਾ ਪਾਉਣ ‘ਚ ਮਾਹਿਰ ਮੰਨੇ ਜਾਂਦੇ ਰਹੇ ਹਨ । ਉਂਝ ਵਿਜੀਲੈਂਸ ਨੇ ਕਾਂਗਰਸ ਅਤੇ ਅਕਾਲੀ ਰਾਜ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਣੀ ਸ਼ੁਰੂ ਕਰ ਦਿੱਤੀ ਹੈ । ਪੰਜਾਬ ਦੇ ਇੱਕ ਸਾਬਕਾ ਟਰਾਂਸਪੋਰਟ ਮੰਤਰੀ ਵੱਲੋਂ ਨਵੀਆਂ ਬੱਸਾਂ ਦੀ ਬਾਡੀ ਲੁਆਉਣ ਦੇ ਨਾਂ ਹੇਠ ਡਕਾਰੇ ਪੈਸੇ ਦੀ ਫਾਈਲ ਮੁੱਖ ਮੰਤਰੀ ਦਫਤਰ ਦੇ ਕੋਲ ਪੁੱਜ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਕਰਾਨਾ ਮਿਸ਼ਨ ਦੇ ਨਾਂ ਹੇਠ ਜੇਬ ਗਰਮ ‘ਚ ਮੁਹਾਰਤ ਹਾਸਿਲ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵਜ਼ਾਰਤ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਕੀ ਇਹਦਾ ਮਤਲਬ ਹੁਣ ਇਹ ਸਮਝ ਲਿਆ ਜਾਵੇ ਕਿ ਬਾਕੀ ਸਾਰੇ ਨੌ ਮੰਤਰੀ ਅਤੇ 82 ਵਿਧਾਇਕ ਦੁੱਧ ਧੋਤੇ ਹਨ। ਦਾ ਖ਼ਾਲਸ ਟੀਵੀ ਦੇ ਆਲਾਮਿਆਰੀ ਸੂਤਰਾਂ ਮੁਤਾਬਿਕ ਉਂਗਲਾਂ ਤਾਂ ਕਈ ਹੋਰਾਂ ‘ਤੇ ਵੀ ਉੱਠ ਰਹੀਆਂ ਹਨ ਪਰ ਦੋ ਮੰਤਰੀ ਅਤੇ ਤਿੰਨ ਵਿਧਾਇਕ ਰਾਡਾਰ ‘ਤੇ ਲਾ ਰੱਖੇ ਹਨ। ਆਮ ਆਦਮੀ ਪਾਰਟੀ ਦੇ 92 ਵਿੱਚੋਂ 52 ਵਿਧਾਇਕਾਂ ‘ਤੇ ਅਪਰਾ ਧਿਕ ਮਾਮਲਾ ਦਰਜ ਹੈ। ਪਾਰਟੀ ਦੇ ਇੱਕ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਈਡੀ ਨੇ ਛਾਪਾ ਮਾ ਰਿਆ ਸੀ । ਉਸ ‘ਤੇ 40 ਕਰੋੜ ਤੋਂ ਵੱਧ ਧੋ ਖਾ ਕਰਨ ਦੇ ਇਲ ਜ਼ਾਮ ਹਨ। ਦੁਆਬਾ ਦੇ ਦੋ ਵਿਧਾਇਕਾਂ ਬਾਰੇ ਮੁੱਖ ਮੰਤਰੀ ਕੋਲ ਲਿਖਤੀ ਸ਼ਿਕਾਇਤਾਂ ਆ ਚੁੱਕੀਆਂ ਹਨ ਜਿਨਾਂ ‘ਤੇ ਸਰਕਾਰ ਦੇ ਨਾਂ ‘ਤੇ ਹੱਥ ਰੰਗਣ ਦੇ ਦੋ ਸ਼ ਲੱਗੇ ਹਨ। ਪਟਿਆਲਾ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ ਦੋ ਦਿਨ ਪਹਿਲਾਂ ਅਦਾਲਤ ਵੱਲੋਂ ਤਿੰਨ ਸਾਲ ਦੀ ਸ ਜ਼ਾ ਸੁਣਾਈ ਗਈ ਹੈ। ਉਸ ਉੱਤੇ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਸਹੁਰਾ ਪਰਿਵਾਰ ਦੀ ਕੁੱ ਟ ਮਾ ਰ ਕਰਨ ਦਾ ਦੋ ਸ਼ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਅੰਮ੍ਰਿਤਸਰ ਦੇ ਇੱਕ ਪਿੰਡ ਪੰਚਾਇਤ ਦੀ ਜ਼ਮੀਨ ਅੱਧੇ ਭਾਅ ‘ਤੇ ਵੇਚਣ ਦੇ ਦੋਸ਼ਾਂ ਵਿੱਚੋਂ ਬਾਹਰ ਨਿਕਲਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਿਆ ਹੈ।
ਮੁੱਖ ਮੰਤਰੀ ਮਾਨ ਆਪਣੇ ਵਜ਼ੀਰ ਸਾਥੀਆਂ ਅਤੇ ਵਿਦਾਇਕਾਂ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਦਫਤਰ ਵੱਲੋਂ ਵਜ਼ੀਰਾਂ ਦੇ ਦੋ ਮਹੀਨੇ ਦੇ ਤਲਬ ਕੀਤੇ ਰਿਪੋਰਟ ਕਾਰਡ ਵਿੱਚ ਛੇ ਵਧੀਆ ਕੰਮ ਕਰ ਰਹੇ ਹਨ ਅਤੇ ਤਿੰਨਾਂ ਦਾ ਕੰਮ ਠੀਕ ਠੀਕ ਦੱਸਿਆ ਗਿਆ ਹੈ। ਦਸਵਾਂ ਡੱਬਾ ਇੰਜਣ ਨਾਲੋਂ ਲਾਹ ਦਿੱਤਾ ਗਿਆ ਹੈ। ਜਿਹੜੇ ਮੰਤਰੀਆਂ ਦੀ ਕਾਰਗੁਜਾਰੀ ਤਸੱਲੀਬਖਸ਼ ਨਹੀਂ ਉਨ੍ਹਾਂ ਦੇ ਮਹਿਕਮੇ ਬਦਲਣ ਜਾਂ ਵਾਪਸ ਲੈਣ ਬਾਰੇ ਸੋਚਿਆ ਜਾ ਰਿਹਾ ਹੈ। ਉਂਝ ਮੁੱਖ ਮੰਤਰੀ ਨੇ ਤਿੰਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਹੈ। ਪੰਜਾਬ ਵਜ਼ਾਰਤ ਵਿੱਚ ਫੇਰਬਦਲ ਜਾਂ ਵਾਧਾ ਬਜਟ ਸੈਸ਼ਨ ਤੋਂ ਬਾਅਦ ਕੀਤੇ ਜਾਣ ਦੀ ਸੰਭਾਵਨਾ ਹੈ।
ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵਧੀਆ ਕਾਰਗੁਜਾਰੀ ਵਾਲੇ ਵਜ਼ੀਰਾਂ ਵਿੱਚੋਂ ਟੌਪ ‘ਤੇ ਦੱਸੇ ਜਾ ਰਹੇ ਹਨ । ਉਹ ਦੋ ਵੱਡੇ ਮਹਿਕਮਿਆਂ ਦਾ ਕੰਮ ਖਿੱਚੀ ਜਾ ਰਹੇ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫਸਟ ਰਨਰ ਅਪ ਅਤੇ ਸਿੱਖਿਆ ਤੇ ਭਾਸ਼ਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸੈਕਿੰਡ ਰਨਰ ਅਪ ਦੱਸੇ ਜਾ ਰਹੇ ਹਨ। ਇੰਨਾ ਤੋਂ ਬਿਨਾਂ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ , ਜੇ ਲ੍ਹ ਅਤੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਕੰਮ ਵਧੀਆ ਦੱਸਿਆ ਜਾ ਰਿਹਾ ਹੈ। ਤਿੰਨ ਮੰਤਰੀਆਂ ਦਾ ਕੰਮ ਠੀਕ ਠੀਕ ਹੋਣ ਦੀ ਰਿਪੋਰਟ ਹੈ। ਇੰਨਾਂ ਵਿੱਚ ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਾਲ ਮੰਤਰੀ ਬਰਹਮ ਸ਼ੰਕਰ ਜਿੰਪਾ ਦਾ ਨਾਂ ਬੋਲਦਾ ਹੈ।
ਮੁੱਖ ਮੰਤਰੀ ਵੱਲੋਂ ਭ੍ਰਿ ਸ਼ਟਾ ਚਾਰ ਖਤਮ ਕਰਨ ਦੀ ਚੁੱਕੀ ਸਹੁੰ ਪੁਗਾਉਣ ਲਈ ਚਾਹੇ ਕਾਂ ਮਾਰ ਟੰਗ ਤਾਂ ਦਿੱਤਾ ਗਿਆ ਹੈ ਪਰ ਇਹਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਛਿੜ ਪਈ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਧੇਰੇ ਹਮ ਲਾ ਵਰ ਰੁਖ ਅਖਤਿਆਰ ਕਰ ਰਹੇ ਹਨ। ਸਿਆਸੀ ਮਾਹਰ ਤਾਂ ਇਹ ਵੀ ਮੰਨਦੇ ਹਨ ਕਿ ਆਪ ਸੁਪਰੀਮੋ ਕੇਜਰੀਵਾਲ ਨੇ ਇੱਕ ਤੀਰ ਨਾਲ ਦੋ ਨਿਸ਼ਾ ਨੇ ਵਿੰਨ ਦਿੱਤੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਾਫ ਸੁਥਰੇ ਹੋਣ ਦਾ ਸੁਨੇਹਾ ਉਨ੍ਹਾਂ ਰਾਜਾਂ ਨੂੰ ਲਾ ਦਿੱਤਾ ਹੈ ਜਿੱਥੋਂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ‘ਤੇ ਉਹ ਅੱਖ ਲਾਈ ਬੈਠੇ ਹਨ। ਇਸ ਫੈਸਲੇ ਨਾਲ ਇੱਕ ਗੱਲ ਤਾਂ ਪੱਕੀ ਹੈ ਕਿ ਜੇ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ‘ਚ ਸਫਲ ਨਹੀਂ ਹੁੰਦੇ ਤਾਂ ਲੋਕ ਸਭਾ ‘ਚ ਵੱਡੀ ਨੁਮਾਇੰਦਗੀ ਤੈਅ ਹੈ। ਉਂਝ ਇਸ ਫੈਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਭਗਵੰਤ ਮਾਨ ਦਾ ਇਹ ਫੈਸਲਾ ਅਸਿੱਧੇ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤਦਾ ਦਿੱਸਣ ਲੱਗਾ ਹੈ। ਕਾਂਗਰਸ ਦੇ 12 ਵਿਧਾਇਕਾਂ ਦੇ ਭਾਜਪਾ ਦੀ ਸ਼ਰਨ ਵਿੱਚ ਜਾ ਬੈਠਣ ਦੀਆਂ ਕੰਨਸੋਆਂ ਪੱਕੀ ਖ਼ਬਰ ਦੇ ਨੇੜੇ ਤੇੜੇ ਪੁੱਜ ਰਹੀਆਂ ਹਨ। ਖ਼ਬਰ ਤਾਂ ਇਹ ਵੀ ਹੈ ਕਿ ਅਗਲੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਕਾਂਗਰਸ ਦੇ ਵਿਧਾਇਕ ਹੇਠ ਨਹੀਂ ਸਗੋਂ ਭਾਜਪਾ ਦਾ ਵਿਧਾਇਕ ਇਸ ਨੂੰ ਮੱਲ ਬੈਠੇਗਾ। ਕਾਂਗਰਸ ਦੇ ਸਾਬਕਾ ਮੰਤਰੀ ਅਤੇ ਹੁਣ ਭਾਜਪਾ ਦੇ ਨੇਤਾ ਗੁਰਮੀਤ ਸਿੰਘ ਸੋਢੀ ਦੇ ਉਸ ਬਿਆਨ ਨੂੰ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਜਿਹਦੇ ਰਾਹੀਂ ਉਨ੍ਹਾਂ ਨੇ ਆਪ ਦੇ 21 ਵਿਧਾਇਕਾਂ ਦੇ ਸੰਪਰਕ ਵਿੱਚ ਹੋਣ ਦਾ ਦਾਅਵਾ ਕੀਤਾ ਸੀ।
ਕੁਝ ਵੀ ਹੋਵੇ ਮੁੱਖ ਮੰਤਰੀ ਮਾਨ ਦੇ ਹੌਸਲੇ ਨੂੰ ਸਲਾਮ ਕਰਨੀ ਤਾਂ ਬਣਦੀ ਹੀ ਹੈ। ਪੰਜਾਬ ਦੀ ਭਲਾਈ ਵੀ ਇਹੋ ਜਿਹੇ ਫੈਸਲਿਆਂ ਵਿੱਚ ਲੁਕੀ ਹੋਈ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਉਂਝ ਲੋਕਾਂ ਨੂੰ ਵੱਡੀਆਂ ਉਮੀਦਾਂ ਦਿੱਤੀਆਂ ਸਨ ਅਤੇ ਹੁਣ ਪੰਜਾਬੀ ਉਸ ਤੋਂ ਵੀ ਵੱਡੀਆਂ ਆਸਾਂ ਲਾਈ ਬੈਠੇ ਹਨ।
ਸੰਪਰਕ- 98147-34035