India

15 ਅਗਸਤ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਮਿਲ ਸਕਦੀ ਹੈ ਨਵੀਂ ਰਾਹ : ਮੋਦੀ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਦੌਰ ‘ਚ ਇਸ ਵਾਰ 15 ਅਗਸਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਕੋਈ ਵੱਡਾ ਤੋਹਫ਼ਾ ਦੇ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਧਾਨ ਮੰਤਰੀ 15 ਅਗਸਤ ਨੂੰ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (NDHM) ਦਾ ਐਲਾਨ ਕਰ ਸਕਦੇ ਹਨ। ਇਸ ਸਕੀਮ ਦੇ ਤਹਿਤ ਦੇਸ਼ ਦੇ ਹਰ ਨਾਗਰਿਕ ਦੀ ਪਰਸਨਲ ID ਬਣਾਈ ਜਾਵੇਗੀ, ਅਤੇ ਹਰ ਇੱਕ ਵਿਅਕਤੀ ਦੇ ਹੈਲਥ ਰਿਕਾਰਡ ਨੂੰ ਡਿਜੀਟਲ ਕੀਤਾ ਜਾਵੇਗਾ। ਇਸ ਸਕੀਮ ‘ਚ ਡਾਕਟਰ ਤੇ ਮੈਡੀਕਲ ਸਟਾਫ਼ ਨੂੰ ਰਜਿਸਟਰਡ ਕੀਤਾ ਜਾਵੇਗਾ।

ਸਰਕਾਰੀ ਅਧਿਕਾਰੀਆਂ ਦੀ ਜਾਣਕਾਰੀ ਦੇ ਮੁਤਾਬਿਕ ਇਸ ਦੇ ਚਾਰ ਵਰਗ ਹੋਣਗੇ। ਹੈਲਥ ਆਈ ਡੀ, ਪਰਸਨਲ ਹੈਲਥ ਰਿਕਾਰਡ, ਡਿਜੀਟਲ ਡਾਕਟਰ, ਹੈਲਥ ਫੈਸਿਲਿਟੀ ਰਜਿਸਟਰੀ।

ਇਸ ਯੋਜਨਾ ਨੂੰ ਲੋਕ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਲਈ ਇਸ ਦੀਆ ਗਾਈਡ ਲਾਈਨਜ਼ ਤਿਆਰ ਹੋ ਰਹਿਆਂ ਹਨ। ਇਸ ਐਪ ‘ਚ ਦੇਸ਼ ਦਾ ਹਰ ਕੋਈ ਨਾਗਰਿਕ ਆ ਸਕਦਾ ਹੈ ਪਰ ਕਿਸੇ ਨੂੰ ਧੱਕੇ ਨਾਲ ਨਹੀਂ ਪਾਇਆ ਜਾਵੇਗਾ। ਇਸ ਸਕੀਮ ਦੇ ਤਹਿਤ ਰਿਰਾਕਡ ਨੂੰ ਮਰੀਜ਼ ਦੀ ਮਰਜ਼ੀ ਤੋਂ ਬਿਨਾਂ ਸ਼ੇਅਰ ਨਹੀਂ ਕੀਤਾ ਜਾ ਸਕਦਾ ਹੈ। ਇਸ ਬਾਰੇ NDHM ਦੇ ਅਧਿਕਾਰੀ ਇੰਦੂ ਭੂਸ਼ਨ ਨੇ ਕਿਹਾ ਕਿ ਯੋਜਨਾ ਦੇ ਲਾਗੂ ਹੋਣ ਤੋਂ ਸੇਵਾਵਾਂ ‘ਚ ਪਾਰਦਰਸ਼ਤਾ ਆਵੇਗੀ। ਜਿਸ  ਨਾਲ ਮਰੀਜ਼ ਦੇ ਡਾਟਾ ਨੂੰ ਸੰਭਾਲਿਆ ਜਾਵੇਗਾ। ਇਸ ਸਕੀਮ ਤਹਿਤ ਹੈਲਥ ਸਿਸਟਮ ਦੇ ਅੰਕੜਿਆਂ ‘ਚ ਸਪਸ਼ਟਤਾ ਆਵੇਗੀ।

NDHM ਇਸ ‘ਚ ID ਬਣਾਉਣ ਵਾਲਿਆਂ ਦਾ ਡਾਟਾ ਇੱਕ ਡਾਕਟਰ ਤੋਂ ਦੂਜੇ ਡਾਕਟਰ ਤੱਕ ਬੜੀ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕੇਗਾ, ਪਰ ਇਹ ਮਰੀਜ਼ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ 15 ਅਗਸਤ ਨੂੰ ਹੈਲਥ ਡਿਜੀਟਲ ਬਾਰੇ ਵੱਡੇ ਐਲਾਨ ਹੋ ਸਕਦੇ ਹਨ।