India

ਪ੍ਰਧਾਨ ਮੰਤਰੀ ਮੋਦੀ ਨੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਕੀਤਾ ਉਦਘਾਟਨ

ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜ਼ਿਆਦਾ ਸਮਾਂ ਪਿੰਡਾਂ ਵਿਚ ਹੀ ਬੀਤਿਆ ਹੈ ਅਤੇ ਉਹ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪੂਰੀਂ ਤਰ੍ਹਾਂ ਨਾਲ ਜਾਣਦੇ ਹਨ, ਇਸ ਕਰਕੇ ਉਨ੍ਹਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੁਪਨਾ ਦੇਖਿਆ ਹੈ। ਪਹਿਲਾਂ ਸਾਡੇ ਦੇਸ਼ ਦੇ ਸਰਹੱਦੀ ਪਿੰਡਾਂ ਬਾਰੇ ਕੀ ਸੋਚ ਸੀ। ਉਸ ਨੂੰ ਦੇਸ਼ ਦਾ ਆਖਰੀ ਪਿੰਡ ਕਿਹਾ ਜਾਂਦਾ ਸੀ। ਅਸੀਂ ਇਹ ਸੋਚ ਬਦਲ ਦਿੱਤੀ ਹੈ। ਅਸੀਂ ਦੱਸਿਆ ਕਿ ਸੂਰਜ ਦੀਆਂ ਪਹਿਲੀਆਂ ਅਤੇ ਆਖਰੀ ਕਿਰਨਾਂ ਇੱਥੇ ਹੀ ਪੈਂਦੀਆਂ ਹਨ। ਇਹ ਸਾਡੇ ਲਈ ਪਹਿਲਾ ਪਿੰਡ ਹੈ। ਉਨ੍ਹਾਂ ਲਈ ਵਾਈਬ੍ਰੈਂਟ ਵਿਲੇਜ ਸਕੀਮ ਸ਼ੁਰੂ ਕੀਤੀ ਗਈ। ਮੋਦੀ ਨੇ ਉਨ੍ਹਾਂ ਦੀ ਪੂਜਾ ਕੀਤੀ ਹੈ ਜਿਨ੍ਹਾਂ ਬਾਰੇ ਕਿਸੇ ਨੇ ਨਹੀਂ ਪੁੱਛਿਆ। ਰੂਰਲ ਇੰਡੀਆ ਫੈਸਟੀਵਲ 4 ਤੋਂ 9 ਜਨਵਰੀ ਤੱਕ ਚੱਲੇਗਾ। ਫੈਸਟੀਵਲ ਦਾ ਥੀਮ ‘ਵਿਕਸਿਤ ਭਾਰਤ 2047 ਲਈ ਬਿਹਤਰ ਪੇਂਡੂ ਭਾਰਤ ਦਾ ਨਿਰਮਾਣ’ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ – ਖਨੌਰੀ ਬਾਰਡਰ ਨੂੰ ਲੈ ਕੇ ਕਿਸਾਨ ਆਗੂ ਰਕੇਸ਼ ਟਿਕੈਤ ਦੀ ਵੱਡਾ ਬਿਆਨ