ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ। ਇਹ ਇੰਟਰਵਿਊ ਪ੍ਰਧਾਨ ਮੰਤਰੀ ਮੋਦੀ ਨੇ ਲੈਕਸ ਫ੍ਰੀਡਮੈਨ ਨੂੰ ਦਿੱਤਾ ਹੈ। 3 ਘੰਟੇ ਦੀ ਇੰਟਰਵਿਊ ਵਿੱਚ ਕਿਹਾ ਕਿ ਜਦੋਂ ਵੀ ਅਸੀਂ ਸ਼ਾਂਤੀ ਬਾਰੇ ਗੱਲ ਕਰਦੇ ਹਾਂ, ਦੁਨੀਆ ਸਾਡੀ ਗੱਲ ਸੁਣਦੀ ਹੈ, ਕਿਉਂਕਿ ਭਾਰਤ ਗੌਤਮ ਬੁੱਧ ਅਤੇ ਮਹਾਤਮਾ ਗਾਂਧੀ ਦੀ ਧਰਤੀ ਹੈ। ਮੈਂ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਲਈ ਪਾਕਿਸਤਾਨ ਨੂੰ ਆਪਣੇ ਸਹੁੰ ਚੁੱਕ ਸਮਾਰੋਹ ਵਿੱਚ ਸੱਦਾ ਦਿੱਤਾ ਸੀ, ਪਰ ਸ਼ਾਂਤੀ ਦੀ ਹਰ ਕੋਸ਼ਿਸ਼ ਨੂੰ ਦੁਸ਼ਮਣੀ ਅਤੇ ਵਿਸ਼ਵਾਸਘਾਤ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਸਾਨੂੰ ਪੂਰੀ ਉਮੀਦ ਹੈ ਕਿ ਪਾਕਿਸਤਾਨ ਇੱਕ ਦਿਨ ਹੋਸ਼ ਵਿੱਚ ਆਵੇਗਾ ਅਤੇ ਸ਼ਾਂਤੀ ਦਾ ਰਸਤਾ ਅਪਣਾਏਗਾ। ਮੋਦੀ ਨੇ ਇੰਟਰਵਿਊ ਵਿੱਚ ਕਈ ਨੁਕਤਿਆਂ ‘ਤੇ ਗੱਲ ਕੀਤੀ। ਉਨ੍ਹਾਂ ਨੇ ਆਰਐਸਐਸ, ਪਾਕਿਸਤਾਨ, ਚੀਨ, ਟਰੰਪ, ਵਿਸ਼ਵ ਰਾਜਨੀਤੀ, ਖੇਡਾਂ, ਰਾਜਨੀਤੀ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਇਹ ਵੀ ਪੜ੍ਹੋ – ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ ਕਿਸਾਨ