Punjab

ਪਟਿਆਲਾ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਦਾ CBSE ਸਕੂਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਟਿਆਲਾ ਵਿੱਚ SGPC ਦਾ ਜੋ ਬੀਐੱਡ ਕਾਲਜ ਚੱਲ ਰਿਹਾ ਸੀ, ਕਾਲਜ ਦੀਆਂ ਕਲਾਸਾਂ ਅਸੀਂ ਖਾਲਸਾ ਕਾਲਜ ਦੇ ਕੰਪਲੈਕਸ ਵਿੱਚ ਲੈ ਕੇ ਜਾ ਰਹੇ ਹਾਂ। ਇਸ ਕਾਲਜ ਨੂੰ ਅਸੀਂ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਹੈ ਜੋ ਕਿ ਸੀਬੀਐੱਸਈ ਐਫੀਲੀਏਟਿਡ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਬੱਚਿਆਂ ਨੂੰ ਆਈਪੀਐੱਸ, ਆਈਏਐੱਸ ਦੇ ਪੱਧਰ ਦੀ ਸਿੱਖਿਆ ਦੇਣ ਲਈ ਸ਼ੁਰੂ ਕੀਤੇ ਜਾ ਰਹੇ ਉਪਰਾਲੇ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਕੋਚਿੰਗ ਮੁਫਤ ਦਿੱਤੀ ਜਾਵੇਗੀ।

ਬੀਬੀ ਜਗੀਰ ਕੌਰ ਨੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਬਹੁਤ ਵਾਰ ਕੇਂਦਰ ਸਰਕਾਰ ਨੂੰ ਲਾਂਘਾ ਖੋਲ੍ਹਣ ਦੀ ਬਹੁਤ ਵਾਰ ਅਪੀਲ ਕੀਤੀ ਹੈ, ਬਹੁਤ ਚਿੱਠੀਆਂ ਲਿਖੀਆਂ ਹਨ। ਕੋਰੋਨਾ ਕਰਕੇ ਕਰਤਾਰਪੁਰ ਲਾਂਘਾ ਬੰਦ ਕੀਤਾ ਗਿਆ ਸੀ ਪਰ ਹੁਣ ਕੋਰੋਨਾ ਦਾ ਖਤਰਾ ਥੋੜ੍ਹਾ ਘੱਟ ਗਿਆ ਹੈ ਤਾਂ ਫਿਰ ਵੀ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ। ਜੇ ਅਟਾਰੀ ਬਾਰਡਰ ਰਾਹੀਂ ਸ਼ਰਧਾਲੂ ਗੁਰਦੁਆਰਾ ਨਨਕਾਣਾ ਸਾਹਿਬ ਜਾ ਸਕਦੇ ਹਨ ਤਾਂ ਫਿਰ ਕਰਤਾਰਪੁਰ ਸਾਹਿਬ ਲਾਂਘਾ ਹਾਲੇ ਤੱਕ ਕਿਉਂ ਬੰਦ ਰੱਖਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ।