‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ: ਐੱਸ ਕਰੁਣਾ ਰਾਜੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 9 ਲੱਖ ਹੈ। 1.1 ਕਰੋੜ ਪੁਰਸ਼ ਅਤੇ 99 ਲੱਖ ਮਹਿਲਾ ਵੋਟਰਜ਼ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਲਾਇਸੈਂਸੀ ਅਸਲੇ ਜਮ੍ਹਾ ਕਰਵਾਉਣ ਲਈ ਹੁਕਮ ਦਿੱਤੇ ਹਨ। ਇਹ ਹੁਕਮ ਬਕਾਇਦਾ ਲਿਖ਼ਤੀ ਤੌਰ ’ਤੇ ਜਾਰੀ ਕੀਤੇ ਗਏ ਹਨ ਅਤੇ ਇਸਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ 8.67 ਲੱਖ ਫਾਰਮ ਆ ਗਏ ਹਨ। ਇਸਦੇ ਵਿੱਚੋਂ ਕਰੀਬ 60 ਫ਼ੀਸਦੀ ਫਾਮਰਜ਼ ਦਾ ਅਸੀਂ ਨਿਪਟਾਰਾ ਕਰ ਚੁੱਕੇ ਹਾਂ ਆਉਣ ਵਾਲੀ 15 ਤਰੀਕ ਤੱਕ ਬਚੇ ਬਾਕੀ ਫਾਰਮਜ਼ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਸਾਰੇ 117 ਹਲਕਿਆਂ ਵਿੱਚ ਚੋਣਾਂ ਦੀ ਤਿਆਰੀ ਹੋ ਰਹੀ ਹੈ। ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਜਿਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਲਾਇਸੈਂਸੀ ਹਥਿਆਰ ਲੈ ਕੇ ਰੱਖੇ ਹਨ, ਉਨ੍ਹਾਂ ਨੂੰ ਆਪਣੇ ਸਬੰਧਤ ਪੁਲਿਸ ਥਾਣਿਆਂ ਜਾਂ ਫਿਰ ਅਸਲਾ ਡੀਲਰਾਂ ਦੇ ਕੋਲ ਹਥਿਆਰ ਜਮਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸਲੇ ਨਾ ਜਮ੍ਹਾ ਕਰਵਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ਕੋਲ ਅਸਲਾ ਲਾਇਸੈਂਸ ਲੈਣ ਵਾਲੇ ਲੋਕਾਂ ਦੀ ਸੂਚੀ ਰਹਿੰਦੀ ਹੈ ਅਤੇ ਇਸ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ‘ਚ ਚੋਣਾਂ ਤੱਕ 700 ਕੰਪਨੀਆਂ ਲਗਵਾਉਣ ਦੀ ਡਿਮਾਂਡ ਆਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐੱਨਆਰਆਈ ਵੋਟਰਜ਼ ਲਈ ਅਸੀਂ ਸਪੈਸ਼ਲ ਇੰਤਜ਼ਾਮ ਕਰਾਂਗੇ ਜੇਕਰ ਕੋਈ ਐੱਨਆਰਆਈ ਦੂਰ ਤੋਂ ਵੋਟ ਪਾਉਣ ਲਈ ਪੰਜਾਬ ਆ ਰਿਹਾ ਹੈ। ਅਸੀਂ ਭਾਰਤੀ ਪਾਸਪੋਰਟ ਵਾਲੇ ਐੱਨਆਰਆਈਜ਼ ਨੂੰ ਵੋਟਰ ਬਣਾਉਂਦੇ ਹਾਂ ਜੋ ਕਿਸੇ ਕੰਮ ਵਾਸਤੇ ਜਿਵੇਂ ਕਿ ਪੜ੍ਹਾਈ ਵਾਸਤੇ ਬਾਹਰ ਜਾਂਦੇ ਹਨ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਐੱਨਆਰਆਈ ਵੋਟਰ ਬਣ ਜਾਣ ਅਤੇ ਅਸੀਂ ਉਨ੍ਹਾਂ ਲਈ ਸਪੈਸ਼ਲ ਕੈਂਪ ਵੀ ਲਗਾਵਾਂਗੇ ਅਤੇ ਆਨਲਾਈਨ ਪਾਰਟਲ ਵੀ ਲੈ ਕੇ ਆਏ ਹਾਂ। ਉਨ੍ਹਾਂ ਦੀ ਆਨਲਾਈਨ ਵੋਟਿੰਗ ਵੀ ਕਰਵਾਈ ਜਾਵੇਗੀ।
Comments are closed.