The Khalas Tv Blog India ਰਾਸ਼ਟਰਪਤੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਲਾਈ ਅੰਤਿਮ ਮੋਹਰ
India Punjab

ਰਾਸ਼ਟਰਪਤੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਲਾਈ ਅੰਤਿਮ ਮੋਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨੇ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ‘ਤੇ ਅੰਤਿਮ ਮੋਹਰ ਲੱਗਾ ਦਿੱਤੀ ਹੈ। ਹੁਣ ਤਿੰਨੇ ਖੇਤੀਬਾੜੀ ਕਾਨੂੰਨ ਰਸਮੀ ਤੌਰ ‘ਤੇ ਰੱਦ ਹੋ ਗਏ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਪੂਰਾ ਇੱਕ ਸਾਲ ਅੰਦੋਲਨ ਕੀਤਾ ਹੈ। ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ 29 ਨਵੰਬਰ ਨੂੰ ਲੋਕ ਸਭਾ ਤੇ ਰਾਜ ਸਭਾ ਨੇ ਪ੍ਰਵਾਨਗੀ ਦੇ ਦਿੱਤੀ ਸੀ।

ਬੁੱਧਵਾਰ ਸ਼ਾਮ ਨੂੰ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਲੋਕਸਭਾ ਅਤੇ ਰਾਜਸਭਾ ਤੋਂ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ ਸੋਮਵਾਰ ਨੂੰ ਹੀ ਪਾਸ ਹੋ ਗਏ ਸਨ। ਕਿਸਾਨ ਸੰਗਠਨਾਂ ਨੇ 4 ਦਸੰਬਰ ਨੂੰ ਅਗਲੀ ਬੈਠਕ ਬੁਲਾਈ ਹੈ, ਜਿਸ ‘ਚ ਅੱਗੇ ਦੀ ਰਣਨੀਤੀ ‘ਤੇ ਚਰਚਾ ਹੋਵੇਗੀ।

Exit mobile version