ਬਿਉਰੋ ਰਿਪੋਰਟ – ਰਾਸ਼ਟਰਪਤੀ ਦਰੌਪਦੀ ਮੁਰਮੂ (Draupadi Murmu) ਵੱਲੋਂ ਅੱਜ ਸੰਵਿਧਾਨ ਦੀ 75ਵੀਂ ਵਰੇਗੰਢ ਮੌਕ ਸੰਸਦ ਵਿਚ 75 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਇਸ ਦੇ ਨਾਲ ਡਾਕ ਟਿਕਟ ਨੂੰ ਵੀ ਜਾਰੀ ਕੀਤਾ ਗਿਆ ਹੈ। ਇਹ ਇਕ ਯਾਦਗਾਰੀ ਅਤੇ ਇਤਿਹਾਸਿਕ ਪਲ ਹੈ ਜਦੋਂ 75 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਅੱਜ ਪੁਰਣੀ ਸੰਸਦ ਦੇ ਸੈਂਟਰਲ ਹਾਲ ਵਿਚ ਇਹ ਪ੍ਰੋਗਰਾਮ ਹੋਇਆ ਸੀ। ਇਸ ਹੋਏ ਪ੍ਰੋਗਰਾਮ ਦਾ ਵਿਸ਼ਾ ‘ਸਾਡਾ ਸੰਵਿਧਾਨ, ਸਾਡਾ ਸਵੈ-ਮਾਣ’ ਰੱਖਿਆ ਗਿਆ ਸੀ। ਇਸ ਮੌਕੇ ਸੰਵਿਧਾਨ ਦੇ ਨਿਰਮਾਣ ਅਤੇ ਇਸ ਦੇ ਸਫ਼ਰ ‘ਤੇ ਕੇਂਦਰਿਤ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਅਜਿਹੇ ‘ਚ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸੰਵਿਧਾਨ ਇਕ ਸਜੀਵ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ।
ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 75 ਸਾਲ ਪਹਿਲਾਂ ਸੰਵਿਧਾਨ ਨੂੰ ਅਪਣਾਏ ਜਾਣ ‘ਤੇ ਪ੍ਰਤੀਬਿੰਬਤ ਕੀਤਾ ਅਤੇ ਇਸ ਨੂੰ ਇਤਿਹਾਸਕ ਪਲ ਦੱਸਿਆ। ਉਨ੍ਹਾਂ ਨੇ ਦੇਸ਼ ਦੇ ਮੂਲ ਪਾਠ ਨੂੰ ਰੂਪ ਦੇਣ ਵਿੱਚ ਸੰਵਿਧਾਨ ਸਭਾ ਦੀਆਂ 15 ਮਹਿਲਾ ਮੈਂਬਰਾਂ ਦੇ ਯੋਗਦਾਨ ‘ਤੇ ਵੀ ਜ਼ੋਰ ਦਿੱਤਾ। ਮੁਰਮੂ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਚਰਣ ਵਿੱਚ ਸੰਵਿਧਾਨਕ ਆਦਰਸ਼ਾਂ ਨੂੰ ਗ੍ਰਹਿਣ ਕਰਨ ਅਤੇ ਆਪਣੇ ਬੁਨਿਆਦੀ ਫਰਜ਼ ਨਿਭਾਉਣ ਅਤੇ ਸਾਲ 2047 ਤੱਕ ਇੱਕ ਵਿਕਸਤ ਭਾਰਤ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ।
ਇਹ ਵੀ ਪੜ੍ਹੋ – ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਹਸਪਤਾਲ ਦਾਖਲ!