ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਦੋਵਾਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਦਾ ਨਾਂ ਦਿੱਤਾ ਜਾਂਦਾ ਹੈ। ਮੌਜੂਦਾ ਹਾਊਸ ਦੇ 185 ਮੈਂਬਰ ਸਨ, ਜਿਨ੍ਹਾਂ ਵਿੱਚੋਂ 170 ਚੁਣ ਕੇ ਆਏ ਸਨ, 15 ਮੈਂਬਰ ਨਾਮਜ਼ਦ ਸਨ। ਇਨ੍ਹਾਂ ਵਿੱਚੋਂ 26 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਦੋ ਮੈਂਬਰ ਅਸਤੀਫ਼ਾ ਦੇ ਚੁੱਕੇ ਹਨ। ਇਸ ਸਮੇਂ ਹਾਊਸ 157 ਮੈਂਬਰਾਂ ਦਾ ਹੈ।
ਜੇ ਸਰਬਸੰਮਤੀ ਹੁੰਦੀ ਹੈ ਤਾਂ ਵਧੀਆ ਗੱਲ ਹੈ, ਨਹੀਂ ਤਾਂ ਚੋਣ ਵਾਸਤੇ ਬੈਲਟ ਪੇਪਰ ਤਿਆਰ ਹਨ। ਸਾਰੇ ਮੈਂਬਰ ਸਤਿਕਾਰਯੋਗ ਹਨ ਅਤੇ ਉਮੀਦ ਹੈ ਕਿ ਕੋਈ ਵੀ ਮੈਂਬਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਗਲਤ ਕੰਮ ਕਰੇ।