India

ਵਕਫ ਬੋਰਡ ਦੀਆਂ ਸ਼ਕਤੀਆਂ ਹੋਣਗੀਆਂ ਘੱਟ! ਕੇਂਦਰ ਸਰਕਾਰ ਨੇ ਕੱਸੀ ਕਮਰ

ਕੇਂਦਰ ਸਰਕਾਰ (Centre Government) ਵੱਲੋਂ ਇਕ ਹੋਰ ਵੱਡਾ ਫੈਸਲੇ ਲੈਂਦੇ ਹੋਏ ਵਕਫ ਬੋਰਡ (Waqf Board) ਵਿੱਚ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਰਕਾਰ ਅਗਲੇ ਹਫਤੇ ਬਿੱਲ ਲਿਆ ਕੇ ਇਸ ਵਿੱਚ ਸੋਧ ਕਰ ਸਕਦੀ ਹੈ। ਇਸ ਰਾਹੀਂ ਵਕਫ ਬੋਰਡ ਵਿੱਚ ਕਈ ਸੋਧਾਂ ਕਰਨ ਦੀ ਯੋਜਨਾ ਹੈ। ਸਰਕਾਰ ਦਾ ਮੰਤਵ ਇਸ ਨਾਲ ਵਕਫ ਬੋਰਡ ਦੀਆਂ ਸ਼ਕਤੀਆਂ ਨੂੰ ਘੱਟ ਕਰਨਾ ਹੈ। ਇਸ ਬਿੱਲ ਰਾਂਹੀ ਔਰਤਾਂ ਦੀ ਪ੍ਰਤੀਨਿਧੀ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਵਿੱਚ ਔਰਤਾਂ ਨੂੰ ਪ੍ਰਤੀਨਿਧੀ ਦੇਣ ਲਈ ਵਕਫ ਬੋਰਡ ਦੀ ਧਾਰਾ 9 ਅਤੇ 14 ਵਿੱਚ ਸੋਧ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ –    ਨੀਰਜ ਚੋਪੜਾ ਦੇ ਸੋਨ ਤਗਮਾ ਜਿੱਤਣ ਨਾਲ ਭਾਰਤੀ ਜਾ ਸਕਦਾ ਵਿਦੇਸ਼, ਨਹੀਂ ਲੱਗੇਗਾ ਕੋਈ ਪੈਸਾ