Punjab

ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਔਰਤ ਦਾ ਹੋਇਆ ਇਹ ਮਾੜਾ ਹਾਲ !

ਬਿਊਰੋ : ਫਿਰੋਜ਼ਪੁਰ ਵਿੱਚ ਦਿਲ ਨੂੰ ਹਿਲਾ ਦੇਣ ਵਾਲਾ ਹਾਦਸਾ ਹੋਇਆ ਹੈ। ਜਿਸ ਬੱਚੇ ਦਾ ਮੂੰਹ ਵੇਖਣ ਦੇ ਲਈ ਸਾਰਾ ਪਰਿਵਾਰ ਅੰਮ੍ਰਿਤਸਰ ਮੱਥਾ ਟੇਕਣ ਜਾ ਰਿਹਾ ਸੀ,ਇੱਕ ਹਾਦਸੇ ਦੇ ਸਭ ਕੁਝ ਖਤਮ ਕਰ ਦਿੱਤਾ । 6 ਮਹੀਨੇ ਦੀ ਗਰਭਵਤੀ ਨੂੰਹ ਦੀ ਡਿਲੀਵਰ ਤੋਂ ਪਹਿਲਾਂ ਰੱਬ ਸ਼ੁੱਕਰਾਨਾ ਕਰਨ ਦੇ ਲਈ ਪਰਿਵਾਰ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਜਾ ਰਿਹਾ ਸੀ । ਬੱਸ ਡਰਾਈਵਰ ਨੇ ਅਚਾਨਕ ਬ੍ਰੇਕ ਮਾਰੀ ਅਤੇ ਗਰਭਵਤੀ ਮਹਿਲਾ ਹੇਠਾਂ ਡਿੱਗ ਗਈ ਅਤੇ ਗੰਭੀਰ ਜ਼ਖਮੀ ਹੋ ਗਈ । ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ,ਜਿੱਥੇ ਮਹਿਲਾ ਨੇ ਦਮ ਤੋੜ ਦਿੱਤਾ। ਮਹਿਲਾ ਦੀ ਮੌਤ ਨਾਲ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ।

ਥਾਣਾ ਕੁਲਗੜੀ ਵਿੱਚ 25 ਸਾਲ ਦੀ ਸਿਮਰਨਜੀਤ ਕੌਰ ਦੇ ਸਹੁਰੇ ਸਾਧੂ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਪੂਰਾ ਪਰਿਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਬੱਸ ਵਿੱਚ ਬੈਠੀ ਸੀ । ਸਵੇਰ ਸਾਢੇ ਪੰਜ ਵਜੇ ਬੱਸ ਕੁਲਗੜੀ ਦੇ ਕੋਲ ਪਹੁੰਚੀ,ਡਰਾਈਵਰ ਬੱਸ ਤੇਜ਼ ਚੱਲਾ ਰਿਹਾ ਸੀ । ਅਚਾਨਕ ਬੱਸ ਦੇ ਅੱਗੇ ਟਰੈਕਟਰ ਟਰਾਲੀ ਆ ਗਏ ਅਤੇ ਡਰਾਈਵਰ ਨੇ ਅਚਾਨਕ ਬ੍ਰੇਕ ਮਾਰੀ,ਜਿਸ ਦੇ ਅੰਦਰ ਬੈਠੀ ਗਰਭਵਤੀ ਸਿਮਰਨਜੀਤ ਕੌਰ ਗੰਭੀਰ ਜ਼ਖਮੀ ਹੋ ਗਈ,ਜਿਸ ਨੂੰ ਇਲਾਜ ਦੇ ਲਈ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਇਲਾਜ ਦੇ ਤੀਜੇ ਦਿਨ ਨੂੰਹ ਦੀ ਮੌਤ ਹੋ ਗਈ ।

ਕੁਲਗੜੀ ਥਾਣੇ ਦੇ ASI ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਬੱਸ ਦੇ ਡਰਾਈਵਰ ਬਲਜੀਤ ਸਿੰਘ ‘ਤੇ IPC ਦੀ ਵੱਖ-ਵੱਧ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।