ਸ਼ਾਰਜਾਹ : ਪੰਜਾਬ ਦੀ ਇੱਕ ਹੋਰ ਧੀ ਨੇ ਸਾਰੇ ਵਿਸ਼ਵ ਵਿੱਚ ਸੂਬੇ ਦਾ ਨਾਂ ਉੱਚਾ ਕੀਤਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਵਸਨੀਕ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਦੀ 12ਵੀਂ ਜਮਾਤ ਵਿੱਚ ਪੜਾਈ ਕਰ ਰਹੀ ਇਸ ਵਿਦਿਆਰਥਣ ਦੇ ਪਿੰਡ ਤੇ ਘਰ ਵਿੱਚ ਉਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੇ ਸਾਰਿਆਂ ਦਾ ਮੂੰਹ ਮੀਠਾ ਕਰਵਾਇਆ ਜਾ ਰਿਹਾ ਹੈ। ਸਮੂਹ ਸਕੂਲ ਸਟਾਫ ਨੇ ਆਪਣੀ ਇਸ ਹੋਣਹਾਰ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਇਸ ਪ੍ਰਾਪਤੀ ਦਾ ਸਿਹਰਾ ਇਸ ਕੁੜੀ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।
ਮਾਨਸਾ ਜ਼ਿਲੵੇ ਦੇ ਪਿੰਡ ਮੰਢਾਲੀ ਦੀ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਦੀ 12ਵੀਂ ਜਮਾਤ ਦੀ ਇਸ ਹੋਣਹਾਰ ਵਿਦਿਆਰਥਣ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਬਹੁਤ-ਬਹੁਤ ਮੁਬਾਰਕਾਂ। pic.twitter.com/z5m5XugpXV
— Gurmeet Singh Meet Hayer (@meet_hayer) December 25, 2022
ਇਸ ਖੁਸ਼ਖਬਰੀ ਦਾ ਪੁਸ਼ਟੀ ਖੁੱਦ ਕੈਬਨਿਟ ਮੰਤਰੀ ਮੀਤ ਹੇਅਰ ਨੇ ਇੱਕ ਟਵੀਟ ਕਰ ਕੇ ਸਾਰਿਆਂ ਨੂੰ ਦਿੱਤੀ ਹੈ । ਆਪਣੇ ਟਵੀਟ ਵਿੱਚ ਉਹਨਾਂ ਇਸ ਖਿਡਾਰਨ , ਉਸ ਦੇ ਮਾਂ-ਬਾਪ ਤੇ ਨਾਲ ਨਾਲ ਕੋਚ ਨੂੰ ਵੀ ਵਧਾਈ ਦਿੱਤੀ ਹੈ ਤੇ ਕਿਹਾ ਹੈ ਮਾਨਸਾ ਜ਼ਿਲੵੇ ਦੇ ਪਿੰਡ ਮੰਢਾਲੀ ਦੀ ਪ੍ਰੀਤ ਕੌਰ ਖੱਟੜਾ ਨੇ ਸ਼ਾਰਜਾਹ ਵਿਖੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।