Punjab

ਤੇ ਹੁਣ ਪ੍ਰਤਾਪ ਬਾਜਵਾ ਅੜਿੰਗ ਹੋਏ

ਪੰਜਾਬ ਸਰਕਾਰ ਖਿਲਾਫ਼ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ ਪ੍ਰਤਾਪ ਬਾਜਵਾ

ਪੰਜਾਬ ਕਾਂਗਰਸ ਆਪਣੇ ਆਗੂਆਂ ਖਿਲਾਫ ਦਰਜ ਹੋ ਰਹੇ ਕੇਸਾਂ ‘ਤੇ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਨਵੇਂ ਕਲੇਸ਼ ਦੀ ਖ਼ਬਰ ਆ ਗਈ, ਆਗੂ ਵਿਰੋਧੀ ਧਿਰ ਪ੍ਰਤਾਪ ਬਾਜਵਾ ਧਰਨੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਕਾਂਗਰਸ ਭਵਨ ਪਹੁੰਚੇ ਤਾਂ ਉਨ੍ਹਾਂ ਨਾਲ ਅਜਿਹਾ ਸਲੂਕ ਹੋਇਆ ਕਿ ਉਹ ਨਰਾਜ਼ ਹੋਕੇ ਬੇਰੰਗ ਵਾਪਸ ਪਰਤ ਗਏ,ਜਦੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ ਪਰ ਉਸ ਤੋਂ ਪਹਿਲਾਂ ਹੀ ਪ੍ਰਤਾਪ ਬਾਜਵਾ ਜਾ ਚੁੱਕੇ ਸਨ,ਰਾਜਾ ਵੜਿੰਗ ਇਸ ਦੇ ਪਿੱਛੇ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਨੇ

ਇਸ ਵਜ੍ਹਾ ਨਾਲ ਨਰਾਜ਼ ਹੋਏ ਪ੍ਰਤਾਪ ਬਾਜਵਾ

ਪ੍ਰਤਾਪ ਬਾਜਵਾ ਜਦੋਂ ਪੰਜਾਬ ਕਾਂਗਰਸ ਦੇ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਦੇ ਲਈ ਗੇਟ ਨਹੀਂ ਖੋਲ੍ਹਿਆ ਗਿਆ, ਉਹ ਬਾਹਰ ਹੀ ਕਾਫੀ ਦੇਰ ਆਪਣੀ ਗੱਡੀ ਵਿੱਚ ਬੈਠੇ ਰਹੇ,ਥੋੜ੍ਹੀ ਦੇਰ ਬਾਅਦ ਬਾਜਵਾ ਪੈਦਲ ਚੱਲ ਕੇ ਆਏ ਤਾਂ ਛੋਟੇ ਦਰਵਾਜ਼ੇ ਤੋਂ ਦਫ਼ਤਰ ਵਿੱਚ ਦਾਖਲ ਹੋਏ ਉਨ੍ਹਾਂ ਨੇ ਦਰਵਾਜ਼ਾ ਨਾਲ ਖੋਲ੍ਹਣ ਬਾਰੇ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਿਆ ਪਰ ਕੋਈ ਜਵਾਬ ਨਹੀਂ ਆਇਆ ਹੈ ਤਾਂ ਗੁੱਸੇ ਵਿੱਚ ਪ੍ਰਤਾਪ ਬਾਜਵਾ ਬਿਨਾਂ ਕਾਂਗਰਸ ਦੇ ਆਗੂਆਂ ਨੂੰ ਮਿਲੇ ਵਾਪਸ ਪਰਤ ਗਏ, ਹਾਲਾਂਕਿ ਬਾਅਦ ਵਿੱਚੋਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਗੇਟ ਖਰਾਬ ਸੀ ਪਰ ਵੱਡਾ ਸਵਾਲ ਇਹ ਹੈ ਕਿ ਕਾਂਗਰਸ ਦਫ਼ਤਰ ਦੇ ਅੰਦਰ ਹੋਰ ਗੱਡੀਆਂ ਵੀ ਖੜੀਆਂ ਸਨ ਉਹ ਕਿਵੇਂ ਅੰਦਰ ਦਾਖਲ ਹੋਇਆ, ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੁਲਾਜ਼ਮਾਂ ‘ਤੇ ਗੁੱਸਾ ਕਢਿਆ ਅਤੇ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ

ਵੜਿੰਗ ਨੇ ਦੱਸੀ ਸਰਕਾਰੀ ਸਾਜਿਸ਼

ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਕੋਈ ਨਰਾਜ਼ ਨਹੀ ਨੇ ਉਹ ਸਾਡੇ ਆਗੂ ਵਿਰੋਧੀ ਧਿਰ ਨੇ, ਉਨ੍ਹਾਂ ਕਿਹਾ ਜਿਸ ਪੁਲਿਸ ਮੁਲਾਜ਼ਮਾਂ ਨੇ ਪ੍ਰਤਾਪ ਸਿੰਘ ਬਾਜਵਾ ਲਈ ਗੇਟ ਨਹੀਂ ਖੋਲ੍ਹਿਆ ਹੈ ਉਸ ਨੂੰ ਡਿਊਟੀ ਤੋਂ ਹਟਾਇਆ ਜਾਵੇਗਾ,ਉਨ੍ਹਾਂ ਇਲਜ਼ਾਮ ਲਗਾਇਆ ਕਿ ਇੱਥੇ ਵੀ ਮੁਲਾਜ਼ਮ ਸਰਕਾਰ ਦੇ ਇਸ਼ਾਰੇ ‘ਤੇ ਹੀ ਕੰਮ ਕਰ ਰਹੇ ਨੇ