India

ਮਮਤਾ ਲਈ ਕੰਮ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਬੀਜੇਪੀ ਲਈ ਕੀਤੀਆਂ ਖ਼ਾਸ ਗੱਲਾਂ, ਆਡੀਓ ਲੀਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਰਾਜਨੀਤੀ ਤੇ ਚੋਣਾਂ ਵਿੱਚ ਜਿੱਤ ਹਾਰ ਲਈ ਮਸ਼ਹੂਰ ਪ੍ਰਸ਼ਾਂਤ ਕਿਸ਼ੋਰ ਦੇ ਬੰਗਾਲ ਦੀ ਰਾਜਨੀਤੀ ‘ਚ ਚੋਣਾਂ ਦੌਰਾਨ ਪੱਤਰਕਾਰਾਂ ਨਾਲ ਇੱਕ ਵੀਡੀਓ ਚੈਟ ਨੇ ਕਈ ਲੋਕਾਂ ਨੂੰ ਸੋਚਣ ਲਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰਸ਼ਾਂਤ ਕਿਸ਼ੋਰ ਦੀ ਇਕ ਆਡੀਓ ਜਾਰੀ ਕੀਤੀ ਹੈ ਜੋ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਗੱਲਬਾਤ ਵਿੱਚ ਮਮਤਾ ਦੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਕਿਸ਼ੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ, ਬੰਗਾਲ ਚੋਣਾਂ ‘ਚ ਭਾਜਪਾ ਦੀ ਤਾਕਤ ਬਾਰੇ ਆਪਣੇ ਵਿਚਾਰ ਦੇ ਰਹੇ ਹਨ।


ਇਸ ਗੱਲਬਾਤ ਵਿੱਚ ਸ਼ਾਮਲ ਪੱਤਰਕਾਰ ਰੋਹਿਨੀ ਸਿੰਘ ਅਤੇ ਸਾਕਸ਼ੀ ਜੋਸ਼ੀ ਨੇ ਟਵੀਟ ਕੀਤਾ ਹੈ ਕਿ ਅਮਿਤ ਮਾਲਵੀਆ ਨੇ ਗੱਲਬਾਤ ਦੀ ਸਿਲੇਕਟਿਡ ਆਡੀਓ ਜਾਰੀ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਉਹ ਆਡੀਓ ਜਾਰੀ ਨਹੀਂ ਕੀਤਾ ਜਿਸ ਵਿੱਚ ਉਹ ਲਗਾਤਾਰ ਮਮਤਾ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ, ਪ੍ਰਸ਼ਾਂਤ ਨੇ ਹਮੇਸ਼ਾ ਇਸ ਗੱਲਬਾਤ ਵਿੱਚ ਕਿਹਾ ਕਿ ਟੀਐਮਸੀ ਨੂੰ ਹੀ ਜਿੱਤ ਹਾਸਿਲ ਹੋਵੇਗੀ।