India

ਬੈਂਗਲੁਰੂ ‘ਚ ਲਿਵ-ਇਨ ‘ਚ ਰਹਿ ਪ੍ਰਮੀਕਾ ਨੇ ਆਪਣੇ ਪ੍ਰੇਮੀ ਨਾਲ ਕਰ ਦਿੱਤਾ ਇਹ ਕਾਰਾ ….

Live-in partner's murder in Bangalore, girlfriend stabs her lover in the chest

ਕਰਨਾਟਕ ਦੇ ਬੈਂਗਲੁਰੂ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਨੇ ਨਾ ਸਿਰਫ ਆਪਣੇ ਲਿਵ-ਇਨ ਪਾਰਟਨਰ ‘ਤੇ ਜਾਨਲੇਵਾ ਹਮਲਾ ਕੀਤਾ ਸਗੋਂ ਉਸ ਦੀ ਹੱਤਿਆ ਵੀ ਕਰ ਦਿੱਤੀ। ਦੋਸ਼ੀ ਔਰਤ ਦੀ ਪਛਾਣ 24 ਸਾਲਾ ਰੇਣੂਕਾ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਜਾਵੇਦ (29) ਵਜੋਂ ਹੋਈ ਹੈ। ਇਹ ਘਟਨਾ ਮੰਗਲਵਾਰ ਨੂੰ ਹੁਲੀਮਾਵੂ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਮ੍ਰਿਤਕ ਮੂਲ ਰੂਪ ਤੋਂ ਕੇਰਲ ਦਾ ਰਹਿਣ ਵਾਲਾ ਹੈ।

ਬੈਂਗਲੁਰੂ ਪੁਲਿਸ ਦੇ ਅਨੁਸਾਰ, ਰੇਣੁਕਾ ਹੁਲੀਮਾਵੂ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਅਕਸ਼ੈ ਨਗਰ ਵਿੱਚ ਆਪਣੇ ਲਿਵ-ਇਨ ਪਾਰਟਨਰ ਜਾਵੇਦ ਦੇ ਨਾਲ ਇੱਕ ਸਰਵਿਸ ਅਪਾਰਟਮੈਂਟ ਵਿੱਚ ਰਹਿੰਦੀ ਸੀ। ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਲੜਾਈ ਹੋ ਗਈ ਅਤੇ ਗੱਲ ਇੰਨੀ ਵੱਧ ਗਈ ਕਿ ਲੜਕੀ ਨੇ ਆਪਣੇ ਸਾਥੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਾਵੇਦ ਦੀ ਛਾਤੀ ‘ਤੇ ਚਾਕੂ ਵੱਜਿਆ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ ਵਿੱਚ ਖੁਲਾਸਾ ਕੀਤਾ ਕਿ ਰੇਣੂਕਾ ਜਾਵੇਦ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਅਪਾਰਟਮੈਂਟ ਵਾਪਸ ਆ ਗਈ ਅਤੇ ਭੱਜਣ ਦੀ ਯੋਜਨਾ ਬਣਾ ਰਹੀ ਸੀ। ਅਪਾਰਟਮੈਂਟ ਦੇ ਸਕਿਓਰਿਟੀ ਨੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਔਰਤ ਛੇ ਸਾਲ ਦੀ ਬੱਚੀ ਦੀ ਮਾਂ ਸੀ। ਉਸ ਕੋਲ ਨੌਕਰੀ ਨਹੀਂ ਸੀ ਪਰ ਉਹ ਆਲੀਸ਼ਾਨ ਜ਼ਿੰਦਗੀ ਚਾਹੁੰਦੀ ਸੀ। ਮੋਬਾਈਲਾਂ ਦੀ ਮੁਰੰਮਤ ਕਰਨ ਵਾਲਾ ਜਾਵੇਦ ਮੁਲਜ਼ਮ ਔਰਤ ਦੇ ਸੰਪਰਕ ਵਿੱਚ ਆਇਆ।

ਉਹ ਤਿੰਨ ਸਾਲ ਇਕੱਠੇ ਰਹੇ ਅਤੇ ਹਾਲ ਹੀ ਵਿੱਚ ਅਕਸ਼ੈ ਨਗਰ ਵਿੱਚ ਅਪਾਰਟਮੈਂਟ ਵਿੱਚ ਚਲੇ ਗਏ। ਦੋਵਾਂ ਵਿੱਚ ਅਕਸਰ ਝਗੜਾ ਹੁੰਦਾ ਸੀ ਅਤੇ ਮੰਗਲਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਖਾਸਾ ਝਗੜਾ ਹੋਇਆ ਸੀ। ਗੁੱਸੇ ਵਿੱਚ ਆ ਕੇ ਰੇਣੂਕਾ ਨੇ ਜਾਵੇਦ ਦੀ ਛਾਤੀ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਬਾਅਦ ‘ਚ ਉਹ ਉਸ ਨੂੰ ਹਸਪਤਾਲ ਲੈ ਗਈ ਪਰ ਹਸਪਤਾਲ ‘ਚ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਦੋਹਾਂ ਦੇ ਰਿਸ਼ਤੇ ਚੰਗੇ ਨਹੀਂ ਸਨ ਅਤੇ ਉਨ੍ਹਾਂ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਰੇਣੂਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।