The Khalas Tv Blog Sports 404 ਦੌੜਾਂ ਬਣਾ ਕੇ ਇਸ ਖਿਡਾਰੀ ਨੇ ਤੋੜਿਆ ਯੁਵਰਾਜ ਦਾ 25 ਸਾਲ ਪੁਰਾਣਾ ਰਿਕਾਰਡ !
Sports

404 ਦੌੜਾਂ ਬਣਾ ਕੇ ਇਸ ਖਿਡਾਰੀ ਨੇ ਤੋੜਿਆ ਯੁਵਰਾਜ ਦਾ 25 ਸਾਲ ਪੁਰਾਣਾ ਰਿਕਾਰਡ !

 

ਬਿਉਰੋ ਰਿਪੋਰਟ : ਕਰਨਾਟਕਾ ਦੇ ਖਿਡਾਰੀ ਨੇ 404 ਦੌੜਾਂ ‘ਤੇ ਬਿਨਾਂ ਆਊਟ ਹੋਏ ਯੁਵਰਾਜ ਸਿੰਘ (Yuvraj singh) ਦਾ ਰਿਕਾਰਡ ਤੋੜ ਦਿੱਤਾ ਹੈ। ਬਲੇਬਾਜ਼ ਪ੍ਰਖਰ ਚਤੁਰਵੇਦੀ (Prakhar chaturvedi) ਨੇ ਕੂਚ ਬਿਹਾਰ ਟਰਾਫੀ ਵਿੱਚ ਮੁੰਬਈ ਦੇ ਖਿਲਾਫ ਖੇਡ ਦੇ ਹੋਏ ਅੰਡਰ 19 ਕ੍ਰਿਕਟ ਟੂਰਨਾਮੈਂਟ ਵਿੱਚ 400+ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਚਤੁਰਵੇਦੀ ਨੇ ਯੁਵਰਾਜ ਸਿੰਘ ਦਾ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਯੁਵਰਾਜ ਨੇ 1999 ਵਿੱਚ ਬਿਹਾਰ ਦੇ ਖਿਲਾਫ ਇੱਕ ਮੈਚ ਵਿੱਚ ਪੰਜਾਬ ਦੇ ਲਈ 358 ਦੌੜਾਂ ਬਣਾਇਆ ਸੀ । ਉਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਿਹਾਰ ਟੀਮ ਦਾ ਹਿੱਸਾ ਸਨ।

ਸ਼ਿਵਮੋਗਾ ਦੇ KSCA ਨੇਵਲੇ ਸਟੇਡੀਅਮ ਵਿੱਚ ਪ੍ਰਖਰ ਦੀ ਇਨਿੰਗ ਦੀ ਬਦੌਲਤ ਮੈਚ ਡ੍ਰਾ ਰਿਹਾ ਅਤੇ ਕਰਨਾਟਕਾ ਨੇ ਪਹਿਲੀ ਇਨਿੰਗ ਵਿੱਚ 510 ਦੌੜਾਂ ਦਾ ਵਾਧਾ ਹਾਸਲ ਕਰਕੇ ਟਰਾਫੀ ਆਪਣੇ ਨਾ ਕਰ ਲਈ। ਕੂਚ ਬਿਹਾਰ ਟਰਾਫੀ ਅੰਡਰ 19 ਖਿਡਾਰੀਆਂ ਦੇ ਲਈ ਇੰਡੀਆ ਦਾ ਫਸਟ ਕਲਾਸ ਘਰੇਲੂ ਟੂਰਨਾਮੈਂਟ ਹੈ । ਇਨਿੰਗ ਦੇ ਦੌਰਾਨ ਪ੍ਰਖਰ ਨੇ 638 ਗੇਂਦਾਂ ‘ਤੇ 46 ਚੌਕੇ ਅਤੇ ਤਿੰਨ ਛਿੱਕੇ ਲਗਾਏ। ਪ੍ਰਖਰ ਦੀ ਬਲੇਬਾਜ਼ੀ ਦੀ ਵਜ੍ਹਾ ਕਰਕੇ ਕਰਨਾਟਕ ਦੀ ਟੀਮ 223 ਓਵਰ ਵਿੱਚ 8 ਵਿਕਟਾਂ ਗਵਾਕੇ 890 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ ।

ਮੈਚ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਹੈਡ ਕੋਚ ਰਾਹੁਲ ਦ੍ਰਵਿੜ ਦੇ ਪੁੱਤਰ ਸਮਿਤ ਦ੍ਰਵਿੜ ਨੇ ਵੀ 5ਵੇਂ ਨੰਬਰ ‘ਤੇ ਬਲੇਬਾਜ਼ੀ ਕਰਦੇ ਹੋਏ 46 ਗੇਂਦਾਂ ‘ਤੇ 22 ਦੌੜਾਂ ਬਣਾਇਆ । ਸਮਿਤ ਨੇ ਗੇਂਦਬਾਜ਼ੀ ਕਰਦੇ ਹੋਏ 2 ਵਿਕਟ ਵੀ ਹਾਸਲ ਕੀਤੇ ਹਨ ।

Exit mobile version